ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੇਜ਼ ਰਫ਼ਤਾਰ ਥਾਰ ਦੀ ਟੱਕਰ ਕਾਰਨ ਬਿਰਧ ਮਹਿਲਾ ਦੀ ਮੌਤ, ਕਈ ਵਾਹਨਾਂ ਨੂੰ ਟੱਕਰ ਮਾਰੀ

08:52 AM Sep 12, 2024 IST

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 11 ਸਤੰਬਰ
ਲੁਧਿਆਣਾ-ਜਗਰਾਉਂ ਮਾਰਗ ’ਤੇ ਪਿੰਡ ਸਿੱਧਵਾਂ ਕਲਾਂ ਪੁਲ ਕੋਲ ਤੇਜ਼ ਰਫ਼ਤਾਰ ਥਾਰ ਚਾਲਕ ਨੇ ਮੋਟਰਸਾਈਕਲ ਸਵਾਰ ਬਜ਼ੁਰਗ ਜੋੜੇ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਬਿਰਧ ਔਰਤ ਰਣਜੀਤ ਕੌਰ ਦੀ ਮੌਤ ਹੋ ਗਈ। ਥਾਰ ਚਾਲਕ ਨੇ ਗੱਡੀ ਭਜਾ ਲਈ ਤੇ ਤੇਜ਼ ਰਫਤਾਰੀ ਨਾਲ ਇੱਕ ਕਾਰ ਅਤੇ ਇੱਕ ਹੋਰ ਮੋਟਰਸਾਈਕਲ ਨੂੰ ਆਪਣੀ ਲਪੇਟ ’ਚ ਲੈ ਲਿਆ।
ਪੁਲੀਸ ਨੇ ਥਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਭਾਈ ਗੁਰਦਾਸ ਸੇਵਾ ਸੁਸਾਇਟੀ ਚੌਂਕੀਮਾਨ ਦੀ ਐਂਬੂਲੈਂਸ ਦੇ ਚਾਲਕ ਗੁਰਦੀਪ ਸਿੰਘ ਅਤੇ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੋਕਰੀ ਕਲਾਂ ਨਾਲ ਸਬੰਧਤ ਬਜ਼ੁਰਗ ਜੋੜਾ ਮੋਟਰਸਾਈਕਲ ’ਤੇ ਕਿਸੇ ਰਿਸ਼ਤੇਦਾਰੀ ’ਚ ਜਾ ਰਿਹਾ ਸੀ, ਜਦੋਂ ਉਹ ਪਿੰਡ ਸਿੱਧਵਾਂ ਕਲਾਂ ਕੋਲ ਪੁੱਜੇ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਥਾਰ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਮੋਟਰਸਾਈਕਲ ਦੇ ਪਿੱਛੇ ਬੈਠੀ ਬਜ਼ੁਰਗ ਮਹਿਲਾ ਰਣਜੀਤ ਕੌਰ ਥਾਰ ਦੇ ਪਿਛਲੇ ਟਾਇਰ ਹੇਠਾਂ ਆ ਗਈ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ, ਉਸ ਦਾ ਬਜ਼ੁਰਗ ਪਤੀ ਵੀ ਦੂਰ ਜਾ ਡਿੱਗਿਆ।
ਥਾਰ ਚਾਲਕ ਨੇ ਗੱਡੀ ਹੋਰ ਤੇਜ਼ ਕਰ ਲਈ ਅਜੇ ਅੱਗੇ ਚੌਂਕੀਮਾਨ ਟੌਲ ਤੋਂ ਪਹਿਲਾਂ ਮੋਟਰਸਾਈਕਲ ਅਤੇ ਕਾਰ ਨੂੰ ਵੀ ਟੱਕਰ ਮਾਰ ਦਿੱਤੀ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਥਾਰ ਇੱਕ ਵਾਰ ਫਿਰ ਫੁੱਟਪਾਥ ਨਾਲ ਟਕਰਾਈ ਅਤੇ ਗੱਡੀ ਦਾ ਟਾਇਰ ਫਟ ਗਿਆ। ਰਾਹਗੀਰਾਂ ਨੇ ਥਾਰ ਚਾਲਕ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ। ਰਣਜੀਤ ਕੌਰ ਦੀ ਲਾਸ਼ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ’ਚ ਰਖਵਾ ਦਿੱਤੀ ਗਈ ਹੈ।

Advertisement

Advertisement