ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈ-ਰਿਕਸ਼ਾ ’ਤੇ ਹਸਪਤਾਲ ਪੁੱਜਿਆ ਬਜ਼ੁਰਗ

07:16 AM Jul 28, 2020 IST

ਗਗਨਦੀਪ ਅਰੋੜਾ
ਲੁਧਿਆਣਾ, 27 ਜੁਲਾਈ

Advertisement

ਇਥੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਕਰੋਨਾ ਸਬੰਧੀ ਸਹੂਲਤਾਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਸ਼ਹਿਰ ਦਾ 65 ਸਾਲਾ ਬਜ਼ੁਰਗ ਈ-ਰਿਕਸ਼ਾ ਕਰ ਕੇ ਖ਼ੁਦ ਹਸਪਤਾਲ ਪੁੱਜਿਆ, ਜਿੱਥੇ ਕਈ ਘੰਟਿਆਂ ਬਾਅਦ ਉਸ ਨੂੰ ਦਾਖ਼ਲ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਕਰੋਨਾ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਐਂਬੂਲੈਂਸ ਰਾਹੀਂ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਮਰੀਜ਼ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਪਰ ਇਸ ਮਰੀਜ਼ ਲਈ ਸਿਵਲ ਹਸਪਤਾਲ ਨੇ ਵੱਡੀ ਲਾਪਰਵਾਹੀ ਵਰਤੀ ਹੈ। ਦੱਸਣਯੋਗ ਹੈ ਕਿ ਸ਼ਹਿਰ ਦੇ ਪੁਰਾਣੇ ਇਲਾਕੇ ਪਿੰਡੀ ਗਲੀ ਦੇ ਰਹਿਣ ਵਾਲੇ ਇੱਕ ਹੌਜ਼ਰੀ ਵਪਾਰੀ ਦੇ ਪਿਤਾ ਨੂੰ ਕੁਝ ਦਨਿ ਤੋਂ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ। ਐਤਵਾਰ ਨੂੰ ਉਸ ਨੇ ਆਪਣੇ ਪਿਤਾ ਦਾ ਡੀਐੱਮਸੀ ਹਸਪਤਾਲ ’ਚ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ। ਸੋਮਵਾਰ ਸਵੇਰੇ ਉਨ੍ਹਾਂ ਨੂੰ ਸਿਹਤ ਵਿਭਾਗ ਦਾ ਫੋਨ ਆਇਆ ਕਿ ਉਨ੍ਹਾਂ ਦੇ ਪਿਤਾ ਕਰੋਨਾ ਪਾਜ਼ੇਟਿਵ ਹਨ। ਕਾਰੋਬਾਰੀ ਦਾ ਕਹਿਣਾ ਹੈ ਕਿ ਉਸ ਨੇ ਸਿਹਤ ਵਿਭਾਗ ਤੋਂ ਪੁੱਛਿਆ ਕਿ ਐਂਬੂਲੈਂਸ ਉਨ੍ਹਾਂ ਦੇ ਪਿਤਾ ਨੂੰ ਲੈਣ ਕਦੋਂ ਆਵੇਗੀ ਤਾਂ ਜਵਾਬ ਮਿਲਿਆ ਕਿ ਐਂਬੂਲੈਂਸ ਨਹੀਂ ਆਵੇਗੀ, ਉਹ ਖੁਦ ਹੀ ਆਪਣੇ ਪਿਤਾ ਨੂੰ ਲੈ ਕੇ ਹਸਪਤਾਲ ਪੁੱਜ ਜਾਣ ਤੇ ਉਨ੍ਹਾਂ ਈ-ਰਿਕਸ਼ਾ ਕਰ ਕੇ ਪੀੜਤ ਨੂੰ ਹਸਪਤਾਲ ਦਾਖ਼ਲ ਕਰਵਾਇਆ।

ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਸਿਵਲ ਸਰਜਨ

Advertisement

ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਘਾ ਨੇ ਕਿਹਾ ਕਿ ਮਰੀਜ਼ ਨੂੰ ਐਂਬੂਲੈਂਸ ਨਾ ਮਿਲਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਸ਼ੱਕੀ ਮਰੀਜ਼ ਨਿੱਜੀ ਜਾਂ ਕਿਰਾਏ ਦੇ ਵਾਹਨ ’ਤੇ ਹਸਪਤਾਲ ਨਾ ਆਵੇ, ਸਗੋਂ ਐਂਬੂਲੈਂਸ ਲਈ ਉਡੀਕ ਕੀਤੀ ਜਾਵੇ ਤਾਂ ਕਿ ਕਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Advertisement
Tags :
ਈ-ਰਿਕਸ਼ਾਹਸਪਤਾਲਪੁੱਜਿਆਬਜ਼ੁਰਗ