For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਬਜ਼ੁਰਗ ਦੀ ਮੌਤ

10:29 AM Aug 17, 2024 IST
ਸੜਕ ਹਾਦਸੇ ਵਿੱਚ ਬਜ਼ੁਰਗ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਅਗਸਤ
ਥਾਣਾ ਸਾਹਨੇਵਾਲ ਦੇ ਇਲਾਕੇ ਮੇਨ ਨੈਸ਼ਨਲ ਹਾਈਵੇਅ ’ਤੇ ਜਿਮੀਦਾਰਾ ਢਾਬਾ ਕੋਲ ਇੱਕ ਸਕਾਰਪੀਓ ਗੱਡੀ ਦੀ ਟੱਕਰ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਨੂਰਵਾਲਾ ਰੋਡ ਨਿਊ ਬਸੰਤ ਵਿਹਾਰ ਵਾਸੀ ਅਕਸ਼ੇ ਸੂਰੀ ਨੇ ਦੱਸਿਆ ਹੈ ਕਿ ਉਹ ਅਤੇ ਉਸ ਦੇ ਪਿਤਾ ਚੰਦਰ ਸ਼ੇਖਰ ਆਪੋ-ਆਪਣੇ ਮੋਟਰਸਾਈਕਲਾਂ ’ਤੇ ਘਰ ਜਾ ਰਹੇ ਸੀ ਤਾਂ‌ ਨੈਸ਼ਨਲ ਹਾਈਵੇਅ ਪੁਲ ’ਤੇ ਪਿੱਛਿਓਂ ਆ ਰਹੀ ਇੱਕ ਸਕਾਰਪੀਓ ਗੱਡੀ ਦੇ ਡਰਾਈਵਰ ਨੇ ਆਪਣੀ ਗੱਡੀ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਸਦੇ ਪਿਤਾ ਦੇ ਮੋਟਰਸਾਈਕਲ ਨੂੰ ਫੇਟ ਮਾਰੀ, ਜਿਸ ਨਾਲ ਉਹ ਹੇਠਾਂ ਡਿੱਗ ਪਏ ਅਤੇ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ। ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਗੱਡੀ ਦਾ ਡਰਾਈਵਰ ਸਮੇਤ ਗੱਡੀ ਦੇ ਫ਼ਰਾਰ ਹੋ ਗਿਆ। ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਹੈ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement

ਸੜਕ ਹਾਦਸੇ ’ਚ ਬੈਂਕ ਮੁਲਾਜ਼ਮ ਹਲਾਕ

ਲੁਧਿਆਣਾ(ਟਨਸ): ਬੈਂਕ ਵਿੱਚ ਕੰਮ ਕਰਨ ਵਾਲੇ ਨੂਰਵਾਲਾ ਰੋਡ ਵਾਸੀ ਚੰਦਰ ਸ਼ੇਖਰ (55) ਨੂੰ ਦੇਰ ਰਾਤ ਸਾਹਨੇਵਾਲ ਨੇੜੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਸਵਾਰ ਚੰਦਰ ਸ਼ੇਖਰ ਕਰੀਬ ਸੌ ਮੀਟਰ ਦੂਰ ਤੱਕ ਘਸੀਟਦਾ ਲੈ ਗਿਆ। ਜਦੋਂ ਤੱਕ ਰਾਹਗੀਰਾਂ ਨੇ ਵਾਹਨ ਰੋਕਿਆ ਤਦ ਤੱਕ ਡਰਾਈਵਰ ਫ਼ਰਾਰ ਹੋ ਚੁੱਕਾ ਸੀ। ਰਾਹਗੀਰਾਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਚੰਦਰ ਸ਼ੇਖਰ ਨੂੰ ਮ੍ਰਿਤਕ ਐਲਾਨ ਦਿੱਤਾ।

Advertisement

Advertisement
Author Image

sukhwinder singh

View all posts

Advertisement