For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਬਜ਼ੁਰਗ ਦੀ ਮੌਤ

07:42 AM Jun 19, 2024 IST
ਸੜਕ ਹਾਦਸੇ ਵਿੱਚ ਬਜ਼ੁਰਗ ਦੀ ਮੌਤ
Advertisement

ਗੁਰਿੰਦਰ ਸਿੰਘ
ਲੁਧਿਆਣਾ, 18 ਜੂਨ
ਇੱਥੇ ਵੱਖ-ਵੱਖ ਥਾਵਾਂ ’ਤੇ ਹੋਏ ਸੜਕ ਹਾਦਸਿਆਂ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਥਾਣਾ ਡੇਹਲੋਂ ਦੇ ਇਲਾਕੇ ਵਿੱਚ ਵੇਰਕਾ ਬੂਥ ਨੇੜੇ ਸੀ ਵਨ ਵਿੱਚ ਸੜਕ ਹਾਦਸੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ‌। ਇਸ ਸਬੰਧੀ ਕਾਲਖ ਮਾਜਰੀ ਰੋਡ ਪਿੰਡ ਡੇਹਲੋਂ ਵਾਸੀ ਗੁਰਵੀਰ ਕੌਰ ਨੇ ਦੱਸਿਆ ਹੈ ਕਿ ਉਹ ਆਪਣੇ ਸਹੁਰੇ ਗੁਰਮੀਤ ਸਿੰਘ (60) ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਆਪਣੀ ਗੱਡੀ ਵਿੱਚ ਲੁਧਿਆਣਾ ਤੋਂ ਡੇਹਲੋਂ ਸਾਇਡ ਜਾ ਰਹੇ ਸੀ ਤਾਂ ਦੁੱਧ ਲੈਣ ਲਈ ਉਹ ਵੇਰਕਾ ਬੂਥ ਨੇੜੇ ਸੀ ਵਨ ਕੋਲ ਰੁਕੇ। ਜਦੋਂ ਉਸਦੇ ਸਹੁਰਾ ਗੁਰਮੀਤ ਸਿੰਘ ਕਾਰ ਵਿੱਚੋਂ ਉੱਤਰ ਕੇ ਦੁੱਧ ਲੈਣ ਲਈ ਸੜਕ ਪਾਰ ਕਰਨ ਲੱਗੇ ਤਾਂ ਇੱਕ ਸਕਾਰਪਿਉ ਦੇ ਡਰਾਈਵਰ ਨੇ ਅਣਗਹਿਲੀ ਅਤੇ ਤੇਜ਼ ਰਫ਼ਤਾਰੀ ਨਾਲ ਆਪਣੀ ਗੱਡੀ ਚਲਾ ਕੇ ਉਨ੍ਹਾਂ ਨੂੰ ਫੇਟ ਮਾਰੀ ਅਤੇ ਫਰਾਰ ਹੋ ਗਿਆ। ਇਸ ਦੌਰਾਨ ਗੁਰਮੀਤ ਸਿੰਘ ਸਖ਼ਤ ਜ਼ਖ਼ਮੀ ਹੋ ਗਏ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਪੀਜੀਆਈ ਚੰਡੀਗੜ੍ਹ ਵਿੱਖੇ ਮੌਤ ਹੋ ਗਈ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਮੱਕੜ ਕਲੋਨੀ ਗਿਆਸਪੁਰਾ ਵਾਸੀ ਸੰਤ ਬਹਾਦਰ ਨੇ ਦੱਸਿਆ ਹੈ ਕਿ ਉਹ ਆਪਣੇ ਮੋਟਰਸਾਈਕਲ ’ਤੇ ਹੀਰੋ ਮੋਟਰ ਲਿਮਟਿਡ ਫੇਜ਼-8 ਫੋਕਲ ਪੁਆਇਟ ਵਿਖੇ ਨਾਈਟ ਡਿਊਟੀ ਜਾ ਰਿਹਾ ਸੀ ਤਾਂ ਸ਼ਾਰੂ ਸਟੀਲ ਫੈਕਟਰੀ ਪਾਸ ਇੱਕ ਕਰੇਨ ਦੇ ਚਾਲਕ ਸੁਨੀਲ ਪਟੇਲ ਨੇ ਆਪਣੀ ਕਰੇਨ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਸ ਨੂੰ ਫੇਟ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ। ਉਸਦੇ ਮੋਟਰਸਾਈਕਲ ਦਾ ਵੀ ਕਾਫ਼ੀ ਨੁਕਸਾਨ ਹੋਇਆ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸੁਨੀਲ ਪਟੇਲ ਵਾਸੀ ਉੱਤਮ ਨਗਰ ਫੋਕਲ ਪੁਆਇੰਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
Author Image

joginder kumar

View all posts

Advertisement