ਗਰਮੀ ਕਾਰਨ ਬਜ਼ੁਰਗ ਦੀ ਮੌਤ
09:18 PM Jun 29, 2023 IST
Advertisement
ਬਠਿੰਡਾ: ਸਥਾਨਕ ਲਾਲ ਸਿੰਘ ਬਸਤੀ ਗਲੀ ਨੰਬਰ 15 ਦੇ ਵਸਨੀਕ ਦੀ ਗਰਮੀ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸਹਾਰਾ ਹੈੱਡਕੁਆਰਟਰ ਵਿੱਚ ਇੱਕ ਬਜ਼ੁਰਗ ਦੀ ਹਾਲਤ ਗੰਭੀਰ ਹੋਣ ਸਬੰਧੀ ਸੂਚਨਾ ਮਿਲੀ ਸੀ। ਇਸ ਮਗਰੋਂ ਜਦੋਂ ਸੰਸਥਾ ਦੀ ਟੀਮ ਨੇ ਮੌਕੇ ‘ਤੇ ਜਾ ਕੇ ਵੇਖਿਆ ਤਾਂ ਉਸ ਨੂੰ ਤੇਜ਼ ਬੁਖਾਰ ਸੀ। ਸੰਸਥਾ ਦੇ ਕਾਰਕੁਨਾਂ ਵੱਲੋਂ ਬਜ਼ੁਰਗ ਨੂੰ ਤੁਰੰਤ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾ ਕੇ ਉਸ ਦਾ ਇਲਾਜ ਸ਼ੁਰੂ ਕਰਵਾਇਆ ਗਿਆ, ਪਰ ਬੁਖਾਰ ਸਿਰ ਨੂੰ ਚੜ੍ਹ ਜਾਣ ਕਾਰਨ ਲਗਪਗ ਤਿੰਨ ਘੰਟਿਆਂ ਦੀ ਜੱਦੋ-ਜਹਿਦ ਦੇ ਬਾਵਜੂਦ ਉਕਤ ਵਿਅਕਤੀ ਦੀ ਮੌਤ ਹੋ ਗਈ। ਸੰਸਥਾ ਦੇ ਕਾਰਕੁਨਾਂ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। -ਪੱਤਰ ਪ੍ਰੇਰਕ
Advertisement
Advertisement
Advertisement