ਏਕਤਾ ਨੇ ਕਲੱਬ ਥ੍ਰੋਅ ਵਿੱਚ ਸੋਨ ਤਗਮਾ ਜਿੱਤਿਆ
07:05 AM May 22, 2024 IST
ਕੋਬੇ:
Advertisement
ਭਾਰਤ ਦੀ ਏਕਤਾ ਭਯਾਨ ਨੇ ਸੀਜ਼ਨ ਦੇ ਸਰਬੋਤਮ 20.12 ਮੀਟਰ ਦੇ ਥਰੋਅ ਨਾਲ ਵਿਸ਼ਵ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ ਐੱਫ51 ਕਲੱਬ ਥਰੋਅ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਦੀਪਤੀ ਜੀਵਨਜੀ ਨੇ ਮਹਿਲਾਵਾਂ ਦੀ 400 ਮੀਟਰ ਟੀ-20 ਵਰਗ ਦੀ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਏਕਤਾ ਦੇ ਸੋਨ ਤਗਮੇ ਤੋਂ ਇਲਾਵਾ ਕਸ਼ਿਸ਼ ਲਾਕੜਾ ਨੇ 14.56 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਅਲਜੀਰੀਆ ਦੀ ਨਾਜੇਤ ਬਾਊਸ਼ਰਫ ਨੇ 12.70 ਮੀਟਰ ਨਾਲ ਕਾਂਸੇ ਦਾ ਤਗਮਾ ਹਾਸਲ ਕੀਤਾ। -ਪੀਟੀਆਈ
Advertisement
Advertisement