For the best experience, open
https://m.punjabitribuneonline.com
on your mobile browser.
Advertisement

ਏਕਨਾਥ ਖੜਸੇ ਵੱਲੋਂ ਦੋ ਹਫ਼ਤਿਆਂ ’ਚ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ

07:24 AM Apr 09, 2024 IST
ਏਕਨਾਥ ਖੜਸੇ ਵੱਲੋਂ ਦੋ ਹਫ਼ਤਿਆਂ ’ਚ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ
Advertisement

ਮੁੰਬਈ, 8 ਅਪਰੈਲ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਆਗੂ ਏਕਨਾਥ ਖੜਸੇ ਨੇ ਕਿਹਾ ਹੈ ਕਿ ਉਹ ਅਗਲੇ 15 ਦਿਨਾਂ ’ਚ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਖੜਸੇ ਨੇ ਲਗਪਗ ਚਾਰ ਦਹਾਕਿਆਂ ਬਾਅਦ 2016 ਵਿੱਚ ਭਾਜਪਾ ਛੱਡ ਦਿੱਤੀ ਸੀ। ਜ਼ਮੀਨ ਮਾਮਲੇ ’ਚ ਬੇਨਿਯਮੀਆਂ ਦੇ ਦੋਸ਼ਾਂ ਮਗਰੋਂ ਪਹਿਲਾਂ ਉਨ੍ਹਾਂ ਨੇ ਮਹਾਰਾਸ਼ਟਰ ਦੇ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਸੀ। 2020 ਵਿੱਚ ਉਹ ਅਣਵੰਡੇ ਐੱਨਸੀਪੀ ਵਿੱਚ ਸ਼ਾਮਲ ਹੋ ਗਏ ਸਨ। ਖੜਸੇ ਦੇ ਫ਼ੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਐੱਨਸੀਪੀ (ਐੱਸਪੀ) ਦੇ ਬੁਲਾਰੇ ਨੇ ਕਿਹਾ, ‘‘ਇਸ ਨਾਲ ਸਾਡੀ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ। ਇਹ ਕੋਈ ਵੱਡਾ ਨੁਕਸਾਨ ਨਹੀਂ ਹੈ। ਜੇ ਕੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਭਰੋਸਾ ਕਰ ਕੇ ਭਾਜਪਾ ’ਚ ਸ਼ਾਮਲ ਹੁੰਦਾ ਹੈ ਤਾਂ ਅਸੀਂ ਉਸ ਦਾ ਸਵਾਗਤ ਕਰਦੇ ਹਾਂ। ਇਹ ਹਾਲੇ ਅਧਿਕਾਰਤ ਨਹੀਂ ਹੈ ਪਰ ਜੇ ਉਹ (ਖੜਸੇ) ਭਾਜਪਾ ਵਿਚ ਸ਼ਾਮਲ ਹੁੰਦੇ ਹਨ ਤਾਂ ਅਸੀਂ ਉਨ੍ਹਾਂ ਦੇ ਇਸ ਫ਼ੈਸਲੇ ਦਾ ਵੀ ਸਵਾਗਤ ਕਰਾਂਗੇ।’’
ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਸੇ ਨੇ ਸੰਕਟ ਵਿੱਚ ਮਦਦ ਕਰਨ ਲਈ ਐੱਨਸੀਪੀ (ਐੱਸਪੀ) ਦੇ ਮੁਖੀ ਸ਼ਰਦ ਪਵਾਰ ਦਾ ਧੰਨਵਾਦ ਕੀਤਾ। ਖੜਸੇ ਨੇ ਕਿਹਾ, ‘‘ਮੈਂ ਭਾਜਪਾ ਵਿੱਚ ਵਾਪਸ ਜਾਣ ਦਾ ਫੈਸਲਾ ਲਿਆ ਹੈ ਕਿਉਂਕਿ ਇਹ ਹੀ ਮੇਰਾ ਘਰ ਹੈ। ਮੈਂ ਚਾਰ ਦਹਾਕਿਆਂ ਤੱਕ ਪਾਰਟੀ ਦੀ ਸੇਵਾ ਕੀਤੀ ਹੈ। ਮੈਂ ਸ਼ਰਦ ਪਵਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਦੁੱਖ ਦੇ ਸਮੇਂ ਮੇਰੀ ਮਦਦ ਕੀਤੀ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×