ਇਕ ਨਜ਼ਰ (ਸਰਪੰਚ ਬਣੇ)
ਅਜੇਪਾਲ ਸਿੰਘ ਪਿੰਡ ਛੋਟੇਪੁਰ ਦੇ ਸਰਪੰਚ ਬਣੇ
ਧਾਰੀਵਾਲ: ਧਾਰੀਵਾਲ ਬਲਾਕ ਅਧੀਨ ਆਉਂਦੇ ਪਿੰਡ ਛੋਟੇਪੁਰ ਦੀ ਪੰਚਾਇਤ ਦੀ ਹੋਈ ਚੋਣ ਦੌਰਾਨ ਸਾਬਕਾ ਮੰਤਰੀ ਤੇ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਦੇ ਪੁੱਤਰ ਐਡਵੋਕੇਟ ਅਜੇਪਾਲ ਸਿੰਘ ਛੋਟੇਪੁਰ ਆਪਣੇ ਵਿਰੋਧੀ ਉਮੀਦਵਾਰ ਮਾਲਕ ਸਿੰਘ ਨੂੰ 116 ਵੋਟਾਂ ਦੇ ਫਰਕ ਨਾਲ ਹਰਾ ਕੇ ਪਿੰਡ ਛੋਟੇਪੁਰ ਦੇ ਸਰਪੰਚ ਬਣੇ ਹਨ। ਇਸ ਮੌਕੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਵੱਲੋਂ ਪਿੰਡ ਦੇ ਨਵੇਂ ਬਣੇ ਸਰਪੰਚ ਅਜੇਪਾਲ ਸਿੰਘ ਅਤੇ ਪੰਚਾਇਤ ਮੈਂਬਰਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ
ਖੋਜੇਵਾਲ ਤੋਂ ਸਿਮਰਨਜੀਤ ਸਿੰਘ ਦਿਉਲ ਸਰਪੰਚ ਬਣੇ
ਕਪੂਰਥਲਾ: ਪਿੰਡ ਖੋਜੇਵਾਲ ਤੋਂ ਸਿਮਰਨਜੀਤ ਸਿੰਘ ਦਿਉਲ ਸਰਪੰਚ ਵਜੋਂ ਜੇਤੂ ਰਹੇ ਹਨ। ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਬਾਕੀ ਪੰਚਾਇਤ ਮੈਂਬਰਾਂ ’ਚ ਮੀਨਾ ਕੁਮਾਰੀ, ਧਰਮਜੀਤ ਕੌਰ, ਨਿਰਮਲ ਲਾਲ, ਸਪਨਾ ਰਾਣੀ, ਰਾਜਿੰਦਰ ਪਰਸ਼ਾਦ ਪੰਡਿਤ ਰਸੂਲਪੁਰ ਸ਼ਾਮਿਲ ਹਨ। ਨਤੀਜਿਆਂ ਤੋਂ ਬਾਅਦ ਸਮੂਹ ਮੈਂਬਰਾ ਨੇ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸ਼ੁਕਰਾਨਾ ਕੀਤਾ। -ਨਿੱਜੀ ਪੱਤਰ ਪ੍ਰੇਰਕ
ਪੱਧਰੀ ਕਲਾਂ ਤੋਂ ਸਲਵਿੰਦਰ ਸਿੰਘ ਸਰਪੰਚ ਬਣੇ
ਤਰਨ ਤਾਰਨ: ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਨਰਭਿੰਦਰ ਸਿੰਘ ਦੇ ਭਰਾ ਸਲਵਿੰਦਰ ਸਿੰਘ ਨੂੰ ਪੱਧਰੀ ਕਲਾਂ ਦਾ ਸਰਪੰਚ ਚੁਣਿਆ ਗਿਆ ਹੈ| ਸਲਵਿੰਦਰ ਸਿੰਘ ਨੂੰ 1276 ਵੋਟਾਂ ਪਈਆਂ ਜਦਕਿ ਉਨ੍ਹਾਂ ਦੇ ਵਿਰੋਧੀ ਨੂੰ 599 ਵੋਟਾਂ ਮਿਲੀਆਂ| ਸਲਵਿੰਦਰ ਸਿੰਘ ਦੇ ਸਮਰਥਕ ਨੌਂ ਦੇ ਨੌਂ ਉਮੀਦਵਾਰ ਵੀ ਪੰਚ (ਮੈਂਬਰ ਪੰਚਾਇਤ) ਚੁਣੇ ਗਏ ਹਨ| -ਪੱਤਰ ਪ੍ਰੇਰਕ
ਸਲੇਰਨ ਤੋਂ ਚੁਣੇ ਸਰਪੰਚ ਨਵਜਿੰਦਰ ਸਿੰਘ ਬੇਦੀ ਦਾ ਸਨਮਾਨ
ਹੁਸ਼ਿਆਰਪੁਰ: ਪਿੰਡ ਸਲੇਰਨ ਤੋਂ ਚੁਣੇ ਗਏ ਸਰਪੰਚ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਦਾ ਜ਼ਿਲ੍ਹਾ ਕਚਹਿਰੀ ਪੁੱਜਣ ’ਤੇ ਸਮੂਹ ਵਕੀਲ ਭਾਈਚਾਰੇ ਵੱਲੋਂ ਸਨਮਾਨ ਕੀਤਾ ਗਿਆ। ਐਡਵੋਕੇਟ ਬੇਦੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਤੇ ਪਿੰਡ ਦੇ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਦੌਰਾਨ ਯੂਥ ਸਿਟੀਜ਼ਨ ਕੌਂਸਲ ਵੱਲੋਂ ਵੀ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਨੂੰ ਸਰਪੰਚ ਬਣਨ ’ਤੇ ਸਨਮਾਨਿਤ ਕੀਤਾ ਗਿਆ। ਕੌਂਸਲ ਦੇ ਸੂਬਾ ਪ੍ਰਧਾਨ ਡਾ. ਰਮਨ ਘਈ ਤੇ ਜ਼ਿਲ੍ਹਾ ਪ੍ਰਧਾਨ ਡਾ. ਪੰਕਜ ਸ਼ਰਮਾ ਨੇ ਐਡਵੋਕੇਟ ਬੇਦੀ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ
ਕੁਲਦੀਪ ਸਿੰਘ ਬਾਠ ਪਿੰਡ ਕੋਟਲੀ ਮੱਲੀਆਂ ਦੇ ਸਰਪੰਚ ਬਣੇ
ਜੈਂਤੀਪੁਰ: ਹਲਕਾ ਮਜੀਠਾ ਦੇ ਪਿੰਡ ਕੋਟਲੀ ਮੱਲੀਆਂ ਤੋਂ ਕੁਲਦੀਪ ਸਿੰਘ ਬਾਠ ਆਪਣੇ ਵਿਰੋਧੀ ਉਮੀਦਵਾਰ ਗੁਰਮੀਤ ਸਿੰਘ ਨੂੰ 67 ਵੋਟਾਂ ਦੇ ਫਰਕ ਨਾਲ ਹਰਾ ਕੇ ਪਿੰਡ ਦੇ ਸਰਪੰਚ ਬਣੇ। ਇਸੇ ਤਰ੍ਹਾਂ ਉਨ੍ਹਾਂ ਦੇ ਮੈਂਬਰ ਪੰਚਾਇਤ ਮੰਗਲ ਸਿੰਘ, ਸੁਰਜੀਤ ਸਿੰਘ, ਜਗਦੇਵ ਸਿੰਘ, ਗੁਰਬੀਰ ਕੌਰ ਅਤੇ ਸੁਖਵਿੰਦਰ ਕੌਰ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਪੰਚ ਬਣੇ। -ਪੱਤਰ ਪ੍ਰੇਰਕ
ਬੀਬੀ ਨਰੇਸ਼ ਰਾਣੀ ਪਿੰਡ ਸਿੱਧਵਾਂ ਦੇ ਸਰਪੰਚ ਬਣੇ
ਜੈਂਤੀਪੁਰ: ਹਲਕਾ ਮਜੀਠਾ ਦੇ ਪਿੰਡ ਸਿੱਧਵਾਂ ਤੋਂ ਬੀਬੀ ਨਰੇਸ਼ ਰਾਣੀ (ਪਤਨੀ ਮੁਲਖ ਰਾਜ) ਨੇ ਸਰਪੰਚ ਦੀ ਚੋਣ ਜਿੱਤੀ। ਇਸੇ ਤਰ੍ਹਾਂ ਉਨ੍ਹਾਂ ਦੇ ਮੈਂਬਰ ਪੰਚਾਇਤ ਹਰਵਿੰਦਰ ਸਿੰਘ, ਬਖਤਾਵਰ ਸਿੰਘ, ਮਨਪ੍ਰੀਤ ਸਿੰਘ, ਗੁਰਦੇਵ ਸਿੰਘ, ਰਾਜਬੀਰ ਕੌਰ ਅਤੇ ਜਸਬੀਰ ਕੌਰ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਪੰਚ ਦੀ ਚੋਣ ਵੀ ਜਿੱਤ ਕੇ ਬਹੁਮਤ ਨਾਲ ਗ੍ਰਾਮ ਪੰਚਾਇਤ ਬਣਾਈ। -ਪੱਤਰ ਪ੍ਰੇਰਕ