For the best experience, open
https://m.punjabitribuneonline.com
on your mobile browser.
Advertisement

ਇਕ ਨਜ਼ਰ (ਸਰਪੰਚ ਬਣੇ)

08:43 AM Oct 17, 2024 IST
ਇਕ ਨਜ਼ਰ  ਸਰਪੰਚ ਬਣੇ
ਪਿੰਡ ਛੋਟੇਪੁਰ ਦੇ ਸਰਪੰਚ ਬਣੇ ਐਡਵੋਕੇਟ ਅਜੇਪਾਲ ਸਿੰਘ ਸੰਧੂ ਸਮੂਹ ਪੰਚਾਂ ਅਤੇ ਮੋਹਤਬਰਾਂ ਨਾਲ। -ਫੋਟੋ: ਪਸਨਾਵਾਲ
Advertisement

ਅਜੇਪਾਲ ਸਿੰਘ ਪਿੰਡ ਛੋਟੇਪੁਰ ਦੇ ਸਰਪੰਚ ਬਣੇ

ਧਾਰੀਵਾਲ: ਧਾਰੀਵਾਲ ਬਲਾਕ ਅਧੀਨ ਆਉਂਦੇ ਪਿੰਡ ਛੋਟੇਪੁਰ ਦੀ ਪੰਚਾਇਤ ਦੀ ਹੋਈ ਚੋਣ ਦੌਰਾਨ ਸਾਬਕਾ ਮੰਤਰੀ ਤੇ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਦੇ ਪੁੱਤਰ ਐਡਵੋਕੇਟ ਅਜੇਪਾਲ ਸਿੰਘ ਛੋਟੇਪੁਰ ਆਪਣੇ ਵਿਰੋਧੀ ਉਮੀਦਵਾਰ ਮਾਲਕ ਸਿੰਘ ਨੂੰ 116 ਵੋਟਾਂ ਦੇ ਫਰਕ ਨਾਲ ਹਰਾ ਕੇ ਪਿੰਡ ਛੋਟੇਪੁਰ ਦੇ ਸਰਪੰਚ ਬਣੇ ਹਨ। ਇਸ ਮੌਕੇ ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ ਵੱਲੋਂ ਪਿੰਡ ਦੇ ਨਵੇਂ ਬਣੇ ਸਰਪੰਚ ਅਜੇਪਾਲ ਸਿੰਘ ਅਤੇ ਪੰਚਾਇਤ ਮੈਂਬਰਾਂ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ

Advertisement

ਖੋਜੇਵਾਲ ਤੋਂ ਸਿਮਰਨਜੀਤ ਸਿੰਘ ਦਿਉਲ ਸਰਪੰਚ ਬਣੇ

ਕਪੂਰਥਲਾ ਪਿੰਡ ਖੋਜੇਵਾਲ ਦੇ ਜੇਤੂ ਸਰਪੰਚ ਪੰਚਾਇਤ ਮੈਂਬਰਾਂ ਨਾਲ ਜੇਤੂ ਨਿਸ਼ਾਨ ਬਣਾਉਂਦੇ ਹੋਏ। -ਫੋਟੋ: ਚਾਨਾ

ਕਪੂਰਥਲਾ: ਪਿੰਡ ਖੋਜੇਵਾਲ ਤੋਂ ਸਿਮਰਨਜੀਤ ਸਿੰਘ ਦਿਉਲ ਸਰਪੰਚ ਵਜੋਂ ਜੇਤੂ ਰਹੇ ਹਨ। ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਬਾਕੀ ਪੰਚਾਇਤ ਮੈਂਬਰਾਂ ’ਚ ਮੀਨਾ ਕੁਮਾਰੀ, ਧਰਮਜੀਤ ਕੌਰ, ਨਿਰਮਲ ਲਾਲ, ਸਪਨਾ ਰਾਣੀ, ਰਾਜਿੰਦਰ ਪਰਸ਼ਾਦ ਪੰਡਿਤ ਰਸੂਲਪੁਰ ਸ਼ਾਮਿਲ ਹਨ। ਨਤੀਜਿਆਂ ਤੋਂ ਬਾਅਦ ਸਮੂਹ ਮੈਂਬਰਾ ਨੇ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸ਼ੁਕਰਾਨਾ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement

ਪੱਧਰੀ ਕਲਾਂ ਤੋਂ ਸਲਵਿੰਦਰ ਸਿੰਘ ਸਰਪੰਚ ਬਣੇ

ਸਰਪੰਚ ਅਤੇ ਪੱਧਰੀ ਕਲਾਂ ਦੀ ਚੁਣੀ ਗਈ ਪੰਚਾਇਤ ਦੇ ਮੈਂਬਰ| ਫੋਟੋ: ਗੁਰਬਖਸ਼ਪੁਰੀ

ਤਰਨ ਤਾਰਨ: ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਨਰਭਿੰਦਰ ਸਿੰਘ ਦੇ ਭਰਾ ਸਲਵਿੰਦਰ ਸਿੰਘ ਨੂੰ ਪੱਧਰੀ ਕਲਾਂ ਦਾ ਸਰਪੰਚ ਚੁਣਿਆ ਗਿਆ ਹੈ| ਸਲਵਿੰਦਰ ਸਿੰਘ ਨੂੰ 1276 ਵੋਟਾਂ ਪਈਆਂ ਜਦਕਿ ਉਨ੍ਹਾਂ ਦੇ ਵਿਰੋਧੀ ਨੂੰ 599 ਵੋਟਾਂ ਮਿਲੀਆਂ| ਸਲਵਿੰਦਰ ਸਿੰਘ ਦੇ ਸਮਰਥਕ ਨੌਂ ਦੇ ਨੌਂ ਉਮੀਦਵਾਰ ਵੀ ਪੰਚ (ਮੈਂਬਰ ਪੰਚਾਇਤ) ਚੁਣੇ ਗਏ ਹਨ| -ਪੱਤਰ ਪ੍ਰੇਰਕ

ਸਲੇਰਨ ਤੋਂ ਚੁਣੇ ਸਰਪੰਚ ਨਵਜਿੰਦਰ ਸਿੰਘ ਬੇਦੀ ਦਾ ਸਨਮਾਨ

ਪਿੰਡ ਸਲੇਰਨ ਦੇ ਸਰਪੰਚ ਨਵਜਿੰਦਰ ਸਿੰਘ ਬੇਦੀ ਨੂੰ ਸਨਮਾਨਿਤ ਕਰਦੇ ਹੋਏ ਯੂਥ ਸਿਟੀਜ਼ਨ ਕੌਂਸਲ ਦੇ ਮੈਂਬਰ।

ਹੁਸ਼ਿਆਰਪੁਰ: ਪਿੰਡ ਸਲੇਰਨ ਤੋਂ ਚੁਣੇ ਗਏ ਸਰਪੰਚ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਦਾ ਜ਼ਿਲ੍ਹਾ ਕਚਹਿਰੀ ਪੁੱਜਣ ’ਤੇ ਸਮੂਹ ਵਕੀਲ ਭਾਈਚਾਰੇ ਵੱਲੋਂ ਸਨਮਾਨ ਕੀਤਾ ਗਿਆ। ਐਡਵੋਕੇਟ ਬੇਦੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਤੇ ਪਿੰਡ ਦੇ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਦੌਰਾਨ ਯੂਥ ਸਿਟੀਜ਼ਨ ਕੌਂਸਲ ਵੱਲੋਂ ਵੀ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਨੂੰ ਸਰਪੰਚ ਬਣਨ ’ਤੇ ਸਨਮਾਨਿਤ ਕੀਤਾ ਗਿਆ। ਕੌਂਸਲ ਦੇ ਸੂਬਾ ਪ੍ਰਧਾਨ ਡਾ. ਰਮਨ ਘਈ ਤੇ ਜ਼ਿਲ੍ਹਾ ਪ੍ਰਧਾਨ ਡਾ. ਪੰਕਜ ਸ਼ਰਮਾ ਨੇ ਐਡਵੋਕੇਟ ਬੇਦੀ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

ਕੁਲਦੀਪ ਸਿੰਘ ਬਾਠ ਪਿੰਡ ਕੋਟਲੀ ਮੱਲੀਆਂ ਦੇ ਸਰਪੰਚ ਬਣੇ

ਪਿੰਡ ਕੋਟਲੀ ਮੱਲੀਆਂ ਦੇ ਸਰਪੰਚ ਕੁਲਦੀਪ ਸਿੰਘ ਬਾਠ ਤੇ ਪੰਚਾਂ ਨੂੰ ਸਨਮਾਨਦੇ ਹੋਏ ਪਿੰਡ ਦੇ ਪਤਵੰਤੇ।

ਜੈਂਤੀਪੁਰ: ਹਲਕਾ ਮਜੀਠਾ ਦੇ ਪਿੰਡ ਕੋਟਲੀ ਮੱਲੀਆਂ ਤੋਂ ਕੁਲਦੀਪ ਸਿੰਘ ਬਾਠ ਆਪਣੇ ਵਿਰੋਧੀ ਉਮੀਦਵਾਰ ਗੁਰਮੀਤ ਸਿੰਘ ਨੂੰ 67 ਵੋਟਾਂ ਦੇ ਫਰਕ ਨਾਲ ਹਰਾ ਕੇ ਪਿੰਡ ਦੇ ਸਰਪੰਚ ਬਣੇ। ਇਸੇ ਤਰ੍ਹਾਂ ਉਨ੍ਹਾਂ ਦੇ ਮੈਂਬਰ ਪੰਚਾਇਤ ਮੰਗਲ ਸਿੰਘ, ਸੁਰਜੀਤ ਸਿੰਘ, ਜਗਦੇਵ ਸਿੰਘ, ਗੁਰਬੀਰ ਕੌਰ ਅਤੇ ਸੁਖਵਿੰਦਰ ਕੌਰ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਪੰਚ ਬਣੇ। -ਪੱਤਰ ਪ੍ਰੇਰਕ

ਬੀਬੀ ਨਰੇਸ਼ ਰਾਣੀ ਪਿੰਡ ਸਿੱਧਵਾਂ ਦੇ ਸਰਪੰਚ ਬਣੇ

ਪਿੰਡ ਸਿੱਧਵਾਂ ਦੇ ਸਰਪੰਚ ਤੇ ਪੰਚਾਂ ਨੂੰ ਸਨਮਾਨਦੇ ਹੋਏ ਪਿੰਡ ਦੇ ਪਤਵੰਤੇ।

ਜੈਂਤੀਪੁਰ: ਹਲਕਾ ਮਜੀਠਾ ਦੇ ਪਿੰਡ ਸਿੱਧਵਾਂ ਤੋਂ ਬੀਬੀ ਨਰੇਸ਼ ਰਾਣੀ (ਪਤਨੀ ਮੁਲਖ ਰਾਜ) ਨੇ ਸਰਪੰਚ ਦੀ ਚੋਣ ਜਿੱਤੀ। ਇਸੇ ਤਰ੍ਹਾਂ ਉਨ੍ਹਾਂ ਦੇ ਮੈਂਬਰ ਪੰਚਾਇਤ ਹਰਵਿੰਦਰ ਸਿੰਘ, ਬਖਤਾਵਰ ਸਿੰਘ, ਮਨਪ੍ਰੀਤ ਸਿੰਘ, ਗੁਰਦੇਵ ਸਿੰਘ, ਰਾਜਬੀਰ ਕੌਰ ਅਤੇ ਜਸਬੀਰ ਕੌਰ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਪੰਚ ਦੀ ਚੋਣ ਵੀ ਜਿੱਤ ਕੇ ਬਹੁਮਤ ਨਾਲ ਗ੍ਰਾਮ ਪੰਚਾਇਤ ਬਣਾਈ। -ਪੱਤਰ ਪ੍ਰੇਰਕ

Advertisement
Author Image

Advertisement