ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆੜ੍ਹਤੀਆਂ ਨੇ ਮਾਰਕੀਟ ਕਮੇਟੀ ਦੇ ਦਫ਼ਤਰ ’ਚ ਧਰਨਾ ਲਾਇਆ

07:51 AM Apr 02, 2024 IST
ਮਾਰਕੀਟ ਕਮੇਟੀ ਦਫ਼ਤਰ ’ਚ ਧਰਨਾ ਦਿੰਦੇ ਹੋਏ ਆੜ੍ਹਤੀਏ। -ਫੋਟੋ: ਸਤਨਾਮ ਸਿੰਘ

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਅਪਰੈਲ
ਹਰਿਆਣਾ ਰਾਜ ਅਨਾਜ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਸੱਦੇ ’ਤੇ ਆੜ੍ਹਤੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਾਬੈਨ ਮਾਰਕੀਟ ਕਮੇਟੀ ਦੇ ਦਫਤਰ ਵਿਚ ਧਰਨਾ ਦਿੱਤਾ। ਇਸ ਮੌਕੇ ਮੰਡੀ ਪ੍ਰਧਾਨ ਹਰੀਕੇਸ਼ ਸੈਣੀ, ਸਾਬਕਾ ਪ੍ਰਧਾਨ ਲਾਭ ਸਿੰਘ, ਬਲਿਹਾਰ ਸਿੰਘ ਆਦਿ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੰਡੀ ਪ੍ਰਧਾਨ ਹਰੀਕੇਸ਼ ਸੈਣੀ ਨੇ ਕਿਹਾ ਕਿ ਸਰ੍ਹੋਂ, ਸੂਰਜਮੁਖੀ ਸਣੇ ਹੋਰ ਸਾਰੀਆਂ ਫਸਲਾਂ ਸਰਕਾਰ ਘੱਟੋ ਘੱਟ ਸਮਰਥਨ ਮੁੱਲ ’ਤੇ ਆੜ੍ਹਤੀਆਂ ਰਾਹੀਂ ਹੀ ਖਰੀਦੇ ਤੇ ਉਨ੍ਹਾਂ ਨੂੰ ਪੂਰਾ 2.5 ਫੀਸਦੀ ਕਮਿਸ਼ਨ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਸਰਕਾਰ ਵੱਲੋਂ ਕਣਕ ’ਤੇ 46 ਰੁਪਏ ਤੇ ਝੋਨੇ ’ਤੇ 45.88 ਰੁਪਏ ਤੈਅ ਰੇਟ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਘੱਟ ਹੈ ਤੇ ਆੜ੍ਹਤੀ ਦੇ ਕਮਿਸ਼ਨ ’ਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ। ਸਰਕਾਰ ਹੈਫੇਡ ਰਾਹੀਂ ਕਿਸਾਨਾਂ ਤੋਂ ਸਰ੍ਹੋਂ ਦੀ ਸਿੱਧੀ ਖਰੀਦ ਕਰ ਰਹੀ ਹੈ, ਜਿਸ ਨਾਲ ਆੜ੍ਹਤੀਆਂ ਦਾ ਨੁਕਸਾਨ ਹੋ ਰਿਹਾ ਹੈ, ਜੋ ਕਿ ਸਰਾਸਰ ਬੇਇਨਸਾਫੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਆੜ੍ਹਤੀਆਂ ਰਾਹੀਂ ਫਸਲਾਂ ਦੀ ਖਰੀਦ ਨਾ ਕੀਤੀ ਤਾਂ ਉਹ ਬਰਬਾਦ ਹੋ ਜਾਣਗੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਫਸਲਾਂ ਆੜ੍ਹਤੀਆਂ ਦੇ ਰਾਹੀਂ ਹੀ ਖਰੀਦੇ। ਸਰਕਾਰ ਵਲੋਂ ਖਰੀਦੀ ਗਈ ਸਾਰੀ ਫਸਲ ਦੀ ਅਦਾਇਗੀ ਕਿਸਾਨ ਦੀ ਸਹਿਮਤੀ ਅਨੁਸਾਰ ਆੜ੍ਹਤੀ ਜਾਂ ਕਿਸਾਨ ਦੇ ਆਪਣੇ ਖਾਤੇ ਵਿਚ ਪਾਈ ਜਾਵੇ।

Advertisement

Advertisement
Advertisement