ਜ਼ਬਰ-ਜਨਾਹ ਦੇ ਦੋਸ਼ ਹੇਠ ਆੜ੍ਹਤੀ ਗ੍ਰਿਫ਼ਤਾਰ
06:32 AM Nov 24, 2024 IST
ਪੱਤਬ ਪ੍ਰੇਰਕ
ਜਗਰਾਉਂ, 23 ਨਵੰਬਰ
ਇੱਥੇ ਦਾਣਾ ਮੰਡੀ ’ਚ ਆੜ੍ਹਤ ਦਾ ਕਾਰੋਬਾਰ ਕਰਨ ਵਾਲੇ ਸੁਰਿੰਦਰ ਸਿੰਘ ਉਰਫ ਮਹਿੰਦਰ ਸਿੰਘ ਖ਼ਿਲਾਫ਼ ਜ਼ਬਰ-ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਦੀ ਦੁਕਾਨ ’ਤੇ ਚਾਹ-ਪਾਣੀ ਬਣਾਉਣ ਦਾ ਕੰਮ ਕਰਨ ਵਾਲੀ ਔਰਤ ਨੇ ਇਹ ਦੋਸ਼ ਲਾਇਆ ਹੈ। ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਹੱਲਾ ਰਾਣੀ ਵਾਲਾ ਖੂਹ ਦੀ ਵਸਨੀਕ ਪੀੜਤ ਔਰਤ ਨੇ ਸ਼ਿਕਾਇਤ ਦਿੱਤੀ ਹੈ ਕਿ ਬੀਤੀ 22 ਨਵੰਬਰ ਨੂੰ ਸ਼ਾਮ ਕਰੀਬ ਚਾਰ ਵਜੇ ਉਹ ਐਕਟਿਵਾ ’ਤੇ ਮੰਡੀ ਤੋਂ ਵਾਪਸ ਆਪਣੇ ਘਰ ਜਾ ਰਹੀ ਸੀ ਤਾਂ ਆੜ੍ਹਤੀ ਸੁਰਿੰਦਰ ਸਿੰਘ ਆਪਣੀ ਕਾਰ ਵਿੱਚ ਆਇਆ ’ਤੇ ਰੋਟੀ ਲੈਣ ਬਹਾਨੇ ਉਸ ਨੂੰ ਆਪਣੇ ਨਾਲ ਲੈ ਗਿਆ। ਮੁਲਜ਼ਮ ਉਸ ਨੂੰ ਇੱਕ ਢਾਬੇ ’ਚ ਬਣੇ ਇੱਕ ਕਮਰੇ ਵਿੱਚ ਲੈ ਗਿਆ ਤੇ ਜ਼ਬਰ-ਜਨਾਹ ਕੀਤਾ। ਇਸ ਮਗਰੋਂ ਉਹ ਉਸ ਨੂੰ ਉਸ ਦੀ ਐਕਟਿਵਾ ਕੋਲ ਛੱਡ ਕੇ ਚਲਾ ਗਿਆ। ਚੌਕੀ ਇੰਚਾਰਜ ਨੇ ਆੜ੍ਹਤੀ ਸੁਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
Advertisement
Advertisement