For the best experience, open
https://m.punjabitribuneonline.com
on your mobile browser.
Advertisement

ਕਹਾਣੀਕਾਰ ਮੁਖਤਾਰ ਗਿੱਲ ਨੂੰ ਅੱਠਵਾਂ ਮਾਤਾ ਤੇਜ ਕੌਰ ਯਾਦਗਾਰੀ ਪੁਰਸਕਾਰ

07:29 AM Apr 19, 2024 IST
ਕਹਾਣੀਕਾਰ ਮੁਖਤਾਰ ਗਿੱਲ ਨੂੰ ਅੱਠਵਾਂ ਮਾਤਾ ਤੇਜ ਕੌਰ ਯਾਦਗਾਰੀ ਪੁਰਸਕਾਰ
ਮੁਖਤਾਰ ਗਿੱਲ ਨੂੰ ਪੁਰਸਕਾਰ ਪ੍ਰਦਾਨ ਕਰਦੇ ਹੋਏ ਹਿਰਦੇਪਾਲ ਸਿੰਘ, ਬੀਬਾ ਬਲਵੰਤ, ਭੋਲਾ ਸਿੰਘ ਸੰਘੇੜਾ ਤੇ ਹੋਰ।
Advertisement

ਪੱਤਰ ਪ੍ਰੇਰਕ
ਅਟਾਰੀ, 18 ਅਪਰੈਲ
ਪ੍ਰੀਤ ਨਗਰ ਵਿੱਚ ਇੱਕ ਸਮਾਗਮ ਦੌਰਾਨ ਕਥਾਕਾਰ ਮੁਖ਼ਤਾਰ ਗਿੱਲ ਨੂੰ ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਅੱਠਵਾਂ ਮਾਤਾ ਤੇਜ ਕੌਰ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਸ ਪੁਰਸਕਾਰ ਵਿੱਚ ਸਨਮਾਨ ਪੱਤਰ, ਸ਼ਾਲ ਅਤੇ ਨਗਦ ਰਕਮ ਸ਼ਾਮਲ ਹੈ। ਸਮਾਗਮ ਦੀ ਪ੍ਰਧਾਨਗੀ ਹਿਰਦੇਪਾਲ ਸਿੰਘ, ਬੀਬਾ ਬਲਵੰਤ ਤੇ ਭੋਲਾ ਸਿੰਘ ਸੰਘੇੜਾ ਨੇ ਕੀਤੀ। ਮੰਚ ਸੰਚਾਲਨ ਸ਼ਾਇਰ ਤਰਸੇਮ ਬਰਨਾਲਾ ਨੇ ਕੀਤਾ। ਹਿਰਦੇਪਾਲ ਸਿੰਘ ਨੇ ਸ੍ਰੀ ਗਿੱਲ ਦੀ ਸਾਹਿਤ ਪ੍ਰਤੀ ਯੋਗਦਾਨ ਦੀ ਸ਼ਲਾਘਾ ਕੀਤੀ। ਸ਼ਾਇਰ ਕਲਾਕਾਰ ਬੀਬਾ ਬਲਵੰਤ ਨੇ ਮੁਖਤਾਰ ਗਿੱਲ ਨਾਲ ਆਪਣੀ 34 ਸਾਲ ਲੰਮੀ ਦੋਸਤੀ ਤੇ ਇਕੱਠਿਆਂ ਸ਼ੁਰੂ ਕੀਤੇ ਸਾਹਿਤਕ ਸਫ਼ਰ ਦੀ ਚਰਚਾ ਕੀਤੀ।
ਸ਼ਾਇਰ ਜਗਤਾਰ ਗਿੱਲ ਨੇ ਮੁਖਤਾਰ ਗਿੱਲ ਨੇ ਕਿਹਾ ਕਿ ਮੁਖਤਾਰ ਗਿੱਲ ਉਨ੍ਹਾਂ ਨੂੰ ਹੋਰ ਚੰਗਾ ਲਿਖਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਕਵੀ ਆਲੋਚਕ ਜਤਿੰਦਰ ਔਲਖ ਨੇ ਕਿਹਾ ਕਿ ਜੇ ਕਦੇ ਰਾਵੀ ਨਦੀ ਤੇ ਬਰਸਾਤੀ ਸੱਕੀ ਨਾਲੇ ਦੇ ਇਤਿਹਾਸ ਲਈ ਮੁਖਤਾਰ ਗਿੱਲ ਦੀ ਕਹਾਣੀਆਂ ਅਹਿਮ ਦਸਤਾਵੇਜ਼ ਬਣਨਗੀਆਂ। ਕਹਾਣੀਕਾਰ ਆਲੋਚਕ ਜਸਬੀਰ ਕਲਸੀ, ਕਥਾਕਾਰ ਭੋਲਾ ਸਿੰਘ ਸੰਘੇੜਾ, ਤਰਸੇਮ, ਪਰਮਜੀਤ ਮਾਨ, ਡਾ. ਹਰਭਗਵਾਨ ਆਦਿ ਕਿਹਾ ਕਿ ਮੁਖਤਾਰ ਗਿੱਲ ਦੀਆਂ ਕਹਾਣੀਆਂ ਦਾ ਵਿਸ਼ਾ ਦੱਬੇ-ਕੁਚਲੇ, ਛੋਟੇ ਕਿਸਾਨ, ਖੇਤ ਮਜ਼ਦੂਰਾਂ ਦੇ ਜੀਵਨ ਦੀਆਂ ਲੋੜਾਂ, ਥੁੜਾਂ ਅਤੇ ਦੁਸ਼ਵਾਰੀਆਂ ਨੂੰ ਬਣਾਇਆ ਗਿਆ ਹੈ। ਸਾਹਿਤਕਾਰਾਂ ਨੇ ਕਿਹਾ ਕਿ ਮੁਖਤਾਰ ਗਿੱਲ ਇਨਾਮ ਸਨਮਾਨ ਪ੍ਰਾਪਤੀ ਦੀ ਝਾਕ ਤੋਂ ਦੂਰ ਹੀ ਰਹਿਣ ਵਾਲਾ ਸਗੋਂ ਕਿਸੇ ਦਰਵੇਸ਼ ਲੇਖਕ ਵਾਂਗ ਆਪਣੀ ਸ਼ਬਦ ਸਾਧਨਾ ਵਿੱਚ ਹੀ ਕਾਰਜਸ਼ੀਲ ਰਹਿਣ ਵਾਲਾ ਹੈ। ਸਮਾਗਮ ਵਿੱਚ ਅੱਖ਼ਰ ਦੇ ਸੰਪਾਦਕ ਸ਼ਾਇਰ ਵਿਸ਼ਾਲ, ਗੁਰਚਰਨ ਸੱਗੂ ਵੀ ਸ਼ਾਮਲ ਸਨ। ਇਸ ਮੌਕੇ ਅੱਖਰ ਦਾ ਨਵਾਂ ਅੰਕ ਲੋਕ ਅਰਪਣ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×