For the best experience, open
https://m.punjabitribuneonline.com
on your mobile browser.
Advertisement

ਨਸ਼ੀਲੇ ਕੈਪਸੂਲਾਂ ਦੇ ਮਾਮਲੇ ’ਚ ਦੋਸ਼ੀ ਨੂੰ ਅੱਠ ਸਾਲ ਦੀ ਕੈਦ

10:21 AM Apr 01, 2024 IST
ਨਸ਼ੀਲੇ ਕੈਪਸੂਲਾਂ ਦੇ ਮਾਮਲੇ ’ਚ ਦੋਸ਼ੀ ਨੂੰ ਅੱਠ ਸਾਲ ਦੀ ਕੈਦ
Advertisement

ਪੱਤਰ ਪ੍ਰੇਰਕ
ਯਮੁਨਾਨਗਰ, 31 ਮਾਰਚ
ਅਦਾਲਤ ਨੇ ਪਾਬੰਦੀਸ਼ੁਦਾ ਕੈਪਸੂਲਾਂ ਸਣੇ ਫੜੇ ਗਏ ਕ੍ਰਿਸ਼ਨਾ ਨਗਰ ਕਲੋਨੀ (ਗਾਂਧੀ ਨਗਰ) ਦੇ ਰਹਿਣ ਵਾਲੇ ਅਨਿਲ ਨੂੰ ਅੱਠ ਸਾਲ ਦੀ ਸਜ਼ਾ ਅਤੇ 40 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਇੱਕ ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।
ਇਸ ਦੇ ਨਾਲ ਹੀ ਅਦਾਲਤ ਨੇ ਭੁੱਕੀ ਸਣੇ ਫੜੇ ਗਏ ਪੁਰਾਣੇ ਹਮੀਦਾ ਵਾਸੀ ਕੁਲਦੀਪ ਨੂੰ ਦੋ ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਦੋਸ਼ੀ ਨੂੰ ਤਿੰਨ ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।
ਇਹ ਦੋਵੇਂ ਫੈਸਲੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਯਸ਼ਵਿੰਦਰ ਪਾਲ ਸਿੰਘ ਦੀ ਅਦਾਲਤ ਨੇ ਸੁਣਾਏ ਹਨ। ਜਾਣਕਾਰੀ ਅਨੁਸਾਰ ਫਰਕਪੁਰ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਐਂਟੀ ਨਾਰਕੋਟਿਕਸ ਸੈੱਲ ਦੇ ਸਬ-ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਸੀ ਕਿ 28 ਜੁਲਾਈ 2020 ਨੂੰ ਸੂਚਨਾ ਮਿਲੀ ਸੀ ਕਿ ਅਨਿਲ ਕੁਮਾਰ ਉਰਫ ਛੋਟੂ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ, ਜਿਸ ਨੂੰ ਕਮਾਨੀ ਚੌਕ ਨੇੜਿਓਂ ਫੜ ਲਿਆ ਗਿਆ।
ਉਸ ਕੋਲੋਂ 380 ਨਸ਼ੀਲੇ ਕੈਪਸੂਲ ਬਰਾਮਦ ਹੋਏ। ਦੂਜੇ ਮਾਮਲੇ ਵਿੱਚ ਸਿਟੀ ਯਮੁਨਾਨਗਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੀਆਈਏ-2 ਦੀ ਟੀਮ ਨੇ ਦੱਸਿਆ ਕਿ 1 ਅਕਤੂਬਰ 2020 ਨੂੰ ਉਹ ਪੁਲੀਸ ਟੀਮ ਨਾਲ ਵਿਸ਼ਵਕਰਮਾ ਚੌਕ ਵਿੱਚ ਮੌਜੂਦ ਸੀ ਤਾਂ ਕੁਲਦੀਪ ਸਿੰਘ ਨੂੰ ਗੜ੍ਹੀ ਰੋਡ ’ਤੇ ਛਾਪਾ ਮਾਰ ਕੇ ਅੱਠ ਕਿੱਲੋ 544 ਗ੍ਰਾਮ ਭੁੱਕੀ ਸਣੇ ਕਾਬੂ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×