For the best experience, open
https://m.punjabitribuneonline.com
on your mobile browser.
Advertisement

ਸ਼ਿਕਾਗੋ ਗੋਲੀਬਾਰੀ ’ਚ ਅੱਠ ਸਾਲਾ ਲੜਕੀ ਹਲਾਕ, 10 ਜ਼ਖ਼ਮੀ

07:40 AM Apr 15, 2024 IST
ਸ਼ਿਕਾਗੋ ਗੋਲੀਬਾਰੀ ’ਚ ਅੱਠ ਸਾਲਾ ਲੜਕੀ ਹਲਾਕ  10 ਜ਼ਖ਼ਮੀ
Advertisement

ਸ਼ਿਕਾਗੋ, 14 ਅਪਰੈਲ
ਸ਼ਿਕਾਗੋ ਦੇ ਦੱਖਣੀ ਹਿੱਸੇ ਵਿਚ ਸ਼ਨਿਚਰਵਾਰ ਰਾਤ ਨੂੰ ਪਰਿਵਾਰਕ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਵਿਚ ਅੱਠ ਸਾਲਾ ਲੜਕੀ ਦੀ ਮੌਤ ਹੋ ਗਈ ਜਦੋਂਕਿ ਛੋਟੇ ਬੱਚਿਆਂ ਸਣੇ ਦਸ ਜਣੇ ਜ਼ਖਮੀ ਹੋ ਗਏ। ਸ਼ਿਕਾਗੋ ਪੁਲੀਸ ਇਸ ਘਟਨਾ ਨੂੰ ਗਰੋਹ ਨਾਲ ਜੁੜੀ ਹਿੰਸਾ ਦਾ ਸਿੱਟਾ ਮੰਨ ਰਹੀ ਹੈ। ਪੀੜਤਾਂ ਵਿਚ ਚਾਰ ਬੱਚੇ ਵੀ ਦੱਸੇ ਜਾਂਦੇ ਹਨ। ਗੋਲੀਬਾਰੀ ਦੌਰਾਨ ਅੱਠ ਸਾਲਾ ਲੜਕੀ ਦੇ ਸਿਰ ਵਿਚ ਗੋਲੀ ਵੱਜੀ ਤੇ ਉਹ ਮੌਕੇ ’ਤੇ ਹੀ ਦਮ ਤੋੜ ਗਈ ਜਦੋਂਕਿ ਇਕ ਸਾਲਾ ਤੇ ਅੱਠ ਸਾਲਾ ਲੜਕਿਆਂ ਦੇ ਵੀ ਇਕ ਤੋਂ ਵੱਧ ਗੋਲੀਆਂ ਲੱਗੀਆਂ ਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਇਕ ਨੌਂ ਸਾਲਾ ਲੜਕੇ ਦੀਆਂ ਉਗਲਾਂ ’ਤੇ ਸੱਟ ਲੱਗੀ ਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਗੋਲੀਬਾਰੀ ਦੀ ਘਟਨਾ ਲਈ ਅਜੇ ਤੱਕ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਹੈ। ਇਸ ਦੌਰਾਨ ਇਕ 36 ਸਾਲਾ ਵਿਅਕਤੀ ਦੀਆਂ ਬਾਹਾਂ ਤੇ ਪਿੱਠ ਵਿਚ ਗੋਲੀਆਂ ਲੱਗੀਆਂ ਹਨ ਤੇ ਉਸ ਦੀ ਹਾਲਤ ਗੰਭੀਰ ਹੈ। ਹੁਣ ਤੱਕ ਦੀ ਸ਼ੁਰੂਆਤੀ ਜਾਂਚ ਤੋਂ ਇਹੀ ਪਤਾ ਲੱਗਾ ਹੈ ਕਿ ਕਾਲੇ ਰੰਗ ਦੀ ਸਿਡਾਨ ਆ ਕੇ ਰੁਕੀ ਸੀ। ਕਿਸੇ ਨੇ ਭੀੜ ’ਤੇ ਗੋਲੀਆਂ ਚਲਾਈਆਂ ਤੇ ਮਗਰੋਂ ਕਾਰ ਉਥੋਂ ਚਲੀ ਗਈ। ਇਸ ਦੌਰਾਨ ਚਸ਼ਮਦੀਦਾਂ ਨੇ ਦੋ ਸੰਭਾਵੀ ਸ਼ੂਟਰਾਂ ਨੂੰ ਪੈਦਲ ਭੱਜਦੇ ਦੇਖਣ ਦਾ ਦਾਅਵਾ ਕੀਤਾ ਹੈ। -ਏਪੀ

Advertisement

Advertisement
Author Image

Advertisement
Advertisement
×