For the best experience, open
https://m.punjabitribuneonline.com
on your mobile browser.
Advertisement

ਭਲਕ ਤੋਂ 12 ਤੱਕ ਅੱਠ ਰੇਲ ਗੱਡੀਆਂ ਰੱਦ

08:25 AM Jul 05, 2024 IST
ਭਲਕ ਤੋਂ 12 ਤੱਕ ਅੱਠ ਰੇਲ ਗੱਡੀਆਂ ਰੱਦ
Advertisement

ਪੱਤਰ ਪ੍ਰੇਰਕ
ਜਲੰਧਰ, 4 ਜੁਲਾਈ
ਇਥੋਂ ਦੇ ਰੇਲਵੇ ਸਟੇਸ਼ਨ ਦੀਆਂ ਲਾਈਨਾਂ ਦੀ ਮੁਰਮੰਤ ਕਰਨ ਲਈ ਫਿਰੋਜ਼ਪੁਰ ਰੇਲਵੇ ਮੰਡਲ ਨੇ 6 ਤੋਂ 12 ਜੁਲਾਈ ਤੱਕ 8 ਰੇਲ ਗੱਡੀਆਂ ਰੱਦ ਕਰਨ ਦਾ ਐਲਾਨ ਕੀਤਾ ਹੈ ਜਦਕਿ ਕੁੱਝ ਗੱਡੀਆਂ ਦੇ ਮਾਰਗ ਬਦਲੇ ਹਨ। ਰੇਲਵੇ ਮੰਡਲ ਅਨੁਸਾਰ 6 ਤੋਂ 12 ਜੁਲਾਈ ਤੱਕ 09771 ਜਲੰਧਰ ਸਿਟੀ ਤੋਂ ਅੰਮ੍ਰਿਤਸਰ, 09772 ਅੰਮ੍ਰਿਤਸਰ ਤੋਂ ਜਲੰਧਰ, 04591 ਲੁਧਿਆਣਾ ਤੋਂ ਛੇਹਰਟਾ, 04592 ਛੇਹਰਟਾ ਤੋਂ ਲੁਧਿਆਣਾ ਜਾਣ ਵਾਲੀਆਂ ਗੱਡੀਆਂ ਰੱਦ ਕੀਤੀਆਂ ਗਈਆਂ ਹਨ। ਜਦੋਂਕਿ 10 ਤੋਂ 12 ਜੁਲਾਈ ਤੱਕ 14505 ਅੰਮ੍ਰਿਤਸਰ ਤੋਂ ਨੰਗਲ ਡੈਮ, 14506 ਨੰਗਲ ਡੈਮ ਤੋਂ ਅੰਮ੍ਰਿਤਸਰ, 12411 ਚੰਡੀਗੜ੍ਹ ਤੋਂ ਅੰਮ੍ਰਿਤਸਰ ਤੇ 12412 ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਵਾਲੀਆਂ ਗੱਡੀਆਂ ਰੱਦ ਰਹਿਣਗੀਆਂ। ਮਾਰਗ ਬਦਲਣ ਵਾਲੀਆਂ ਗੱਡੀਆਂ ਵਿੱਚ 19225 ਭਗਤ ਕੀ ਕੋਠੀ ਤੋਂ ਜੰਮੂ ਤਵੀ, 19226 ਜੰਮੂ ਤਵੀ ਤੋਂ ਭਗਤ ਕੀ ਕੋਠੀ 5 ਤੋਂ 8 ਜੁਲਾਈ ਤੱਕ ਵਾਇਆ ਜਲੰਧਰ ਸਿਟੀ ਮੁਕੇਰੀਆਂ ਤੇ ਪਠਾਨਕੋਟ ਰਾਹੀਂ ਜਾਣਗੀਆਂ ਜਦੋਂਕਿ 22429 ਦਿੱਲੀ ਤੋਂ ਪਠਾਨਕੋਂਟ ਅਤੇ 22430 ਪਠਾਨਕੋਟ ਤੋਂ ਦਿੱਲੀ 6 ਤੋਂ 12 ਜੁਲਾਈ ਤੱਕ ਵਾਇਆ ਜਲੰਧਰ ਕੈਂਟ ਮੁਕੇਰੀਆਂ ਜਾਣਗੀਆਂ ਜਿਨ੍ਹਾਂ ਗੱਡੀਆਂ ਨੂੰ ਵੱਖ-ਵੱਖ ਸਟੇਸ਼ਨਾਂ ਤੋਂ ਚਲਾਇਆ ਜਾਵੇਗਾ, ਉਨ੍ਹਾਂ ’ਚ 12029 ਨਵੀਂ ਦਿੱਲੀ ਤੋਂ ਅੰਮ੍ਰਿਤਸਰ ਸ਼ਤਾਬਦੀ 10 ਤੋਂ 12 ਜੁਲਾਈ ਤੱਕ ਜਲੰਧਰ ਤੋਂ ਵਾਪਸ ਦਿੱਲੀ ਲਈ ਰਵਾਨਾ ਹੋਵੇਗੀ। ਜਦੋਂਕਿ 12031 ਨਵੀਂ ਦਿੱਲੀ ਅੰਮ੍ਰਿਤਸਰ 11 ਜੁਲਾਈ ਨੂੰ ਜਲੰਧਰ ਤੋਂ ਹੀ ਚਲਾਈ ਜਾਵੇਗੀ, 19611 ਅਜਮੇਰ ਤੋਂ ਅੰਮ੍ਰਿਤਸਰ 11 ਜੁਲਾਈ ਨੂੰ ਫਗਵਾੜਾ ਤੱਕ ਆਵੇਗੀ ਅਤੇ 12497 ਨਵੀਂ ਦਿੱਲੀ ਤੋਂ ਅੰਮ੍ਰਿਤਸਰ ਸ਼ਾਨ-ਏ-ਪੰਜਾਬ 10 ਤੋਂ 12 ਜੁਲਾਈ ਤੱਕ ਲੁਧਿਆਣਾ ਤੱਕ ਆਵੇਗੀ। ਇਸੇ ਤਰ੍ਹਾਂ ਹੀ 10 ਤੋਂ 12 ਜੁਲਾਈ ਤੱਕ ਗੱਡੀ ਨੰਬਰ 12030 ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਜਲੰਧਰ ਤੋਂ ਚੱਲੇਗੀ, 12032 ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ 11 ਜੁਲਾਈ ਨੂੰ ਜਲੰਧਰ ਤੋਂ , 19614 ਅੰਮ੍ਰਿਤਸਰ ਤੋਂ ਅਜਮੇਰ 12 ਜੁਲਾਈ ਨੂੰ ਲੁਧਿਆਣਾ ਤੋਂ ਅਤੇ 12498 ਅੰਮ੍ਰਿਤਸਰ ਤੋਂ ਨਵੀਂ ਦਿੱਲੀ 10 ਤੋਂ 12 ਜੁਲਾਈ ਤੱਕ ਲੁਧਿਆਣਾ ਤੋਂ ਚੱਲਣਗੀਆਂ।

Advertisement

Advertisement
Author Image

sanam grng

View all posts

Advertisement
Advertisement
×