ਅੱਠ ਹਜ਼ਾਰ ਏਕੜ ਜ਼ਮੀਨ ਰੇਤ ਤੇ ਗਾਰ ਦੀ ਮਾਰ ਹੇਠ ਆਈ
ਗੁਰਬਖਸ਼ਪੁਰੀ
ਤਰਨ ਤਾਰਨ, 15 ਜੁਲਾਈ
ਹਰੀਕੇ ਤੋਂ ਹੇਠਲੇ ਇਲਾਕੇ ਵੱਲ ਜਾਂਦਿਆਂ ਪਿੰਡ ਬੂਹ ਤੋਂ ਮੁੱਠਿਆਂਵਾਲਾ ਤੱਕ ਕੁੱਤੀਵਾਲਾ, ਘੁੱਲੇਵਾਲਾ, ਸਭਰਾ, ਬਲੱੜਕੇ, ਰਾਮ ਸਿੰਘ ਵਾਲਾ, ਸੀਤੋ ਮਹਿ ਝੁੱਗੀਆਂ ਆਦਿ ਲਗਪਗ 35 ਪਿੰਡਾਂ ਦੇ ਦੁੱਖਾਂ ਦੀ ਕਹਾਣੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੈ| ਪਿੰਡ ਘੜੂੰਮ ਦੇ ਕਿਸਾਨ ਕੁਲਦੀਪ ਸਿੰਘ ਅਤੇ ਕੁੱਤੀਵਾਲਾ ਦੇ ਲਖਵਿੰਦਰ ਸਿੰਘ, ਜੱਲੋਕੇ ਦੇ ਬਾਵਾ ਸਿੰਘ ਤੇ ਤੂਤ ਦੇ ਗੁਰਮੇਲ ਸਿੰਘ ਨੇ ਆਪਣੇ ਦੁੱਖਾਂ ਦੀ ਦਾਸਤਾਨ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਦੀ ਕਰੀਬ 8,000 ਏਕੜ ਜ਼ਮੀਨ ਦੀ ਫ਼ਸਲ ਤਬਾਹ ਹੀ ਨਹੀਂ ਹੋਈ ਬਲਕਿ ਉਨ੍ਹਾਂ ਦੀਆਂ ਜ਼ਮੀਨਾਂ ਵਿੱਚ ਦਰਿਆ ਦੀ ਗਾਰ-ਰੇਤ ਨੇ ਖੇਤਾਂ ਨੂੰ ਨਕਾਰਾ ਕਰ ਕੇ ਰੱਖ ਦਿੱਤਾ ਹੈ| ਕਿਸਾਨਾਂ ਨੇ ਕਿਹਾ ਕਿ ਹੜ੍ਹਾਂ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਵੜੇ ਪਾਣੀ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਦਰਿਆ ਦੀ ਰੇਤ ਅਤੇ ਗਾਰ ਨੇ ਜ਼ਮੀਨ ਨੂੰ ਵਾਹੀ ਦੇ ਕਾਬਲ ਨਹੀਂ ਰਹਿਣ ਦਿੱਤਾ| ਕਿਸਾਨਾਂ ਨੇ ਸਰਕਾਰ ਨੂੰ ਕਿਹਾ ਕਿ ਖੇਤਾਂ ਨੂੰ ਵਾਹੀਯੋਗ ਬਣਾਉਣ ਲਈ ਉਨ੍ਹਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤਾ ਚੁਕਵਾਉਣ ਦੀ ਆਗਿਆ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਤਬਾਹ ਹੋਈਆਂ ਫ਼ਸਲਾਂ ਦਾ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ| ਇਨ੍ਹਾਂ ਪਿੰਡਾਂ ਦੇ ਵੱਡੀ ਗਿਣਤੀ ਕਿਸਾਨ ਪਿਛਲੇ ਇੱਕ ਹਫ਼ਤੇ ਤੋਂ ਆਪਣੇ ਪਸ਼ੂਆਂ ਆਦਿ ਨਾਲ ਸਤਲੁਜ ਦਰਿਆ ਦੇ ਕੰਢਿਆਂ ’ਤੇ ਰਹਿਣ ਲਈ ਮਜਬੂਰ ਹਨ| ਇਨ੍ਹਾਂ ਵਿੱਚੋਂ ਵਧੇਰੇ ਕਿਸਾਨਾਂ ਵੱਲੋਂ ਆਪਣੇ ਪਸ਼ੂਆਂ ਲਈ ਬੀਜੀਆਂ ਚਾਰਾ ਫ਼ਸਲਾਂ ਤਾਂ ਹੋਰਨਾਂ ਫ਼ਸਲਾਂ ਦੇ ਨਾਲ ਪੂਰੀ ਤਰ੍ਹਾਂ ਰੁੜ੍ਹ ਗਈਆਂ ਹਨ ਜਦਕਿ ਸੁੱਕਾ ਚਾਰਾ ਵੀ ਤਬਾਹ ਹੋ ਗਿਆ ਹੈ|
ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਰੇ ਜਾਂ ਫਿਰ ਸੁੱਕੇ ਚਾਰੇ ਦਾ ਪ੍ਰਬੰਧ ਨਹੀਂ ਕਰ ਕੇ ਦਿੱਤਾ ਗਿਆ| ਜਾਣਕਾਰੀ ਮੁਤਾਬਕ ਸਰਕਾਰੀ ਰਿਕਾਰਡ ਅਨੁਸਾਰ ਜ਼ਿਲ੍ਹੇ ਦੀ 25000 ਹੈਕਟੇਅਰ ਜ਼ਮੀਨ ਵਿਚਲੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ| ਹਰੀਕੇ ਤੋਂ ਹੇਠਲੇ ਇਲਾਕੇ ਵੱਲ ਅੱਜ ਪਾਣੀ ਦਾ ਵਹਾਅ 44000 ਕਿਊਸਿਕ ਚੱਲ ਰਿਹਾ ਹੈ| ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਹੜ੍ਹਾਂ ਤੋਂ ਪ੍ਰਭਾਵਿਤ ਜ਼ਮੀਨ ਦੀਆਂ ਤਬਾਹ ਹੋਈਆਂ ਫ਼ਸਲਾਂ ਦੀ ਜਾਣਕਾਰੀ ਇਕੱਤਰ ਕਰਨ ਦਾ ਕੰਮ ਅਜੇ ਨਹੀਂ ਕੀਤਾ ਜਾ ਸਕਦਾ|
ਕਪੂਰਥਲਾ ਵਿੱਚ ਕਿਸਾਨਾਂ ਦੀ ਮਦਦ ਲਈ ਡਟਿਆ ਜ਼ਿਲ੍ਹਾ ਪ੍ਰਸ਼ਾਸਨ
ਕਪੂਰਥਲਾ (ਧਿਆਨ ਸਿੰਘ ਭਗਤ): ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ ਲੋਕਾਂ ਦੇ ਜਾਨ ਦੀ ਰਾਖੀ ਤੋਂ ਪਿੱਛੋਂ ਹੁਣ ਪਸ਼ੂ ਧਨ ਦੀ ਸਾਂਭ ਸੰਭਾਲ ਤੇ ਕਿਸਾਨਾਂ ਨੂੰ ਅਗਲੀ ਫ਼ਸਲ ਲਈ ਬੀਜ ਤੇ ਪਨੀਰੀ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਯਤਨਸ਼ੀਲ ਹੈ। ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਕਿਹਾ ਕਿ ਕੁਦਰਤ ਦੀ ਇਸ ਮਾਰ ਵਿੱਚ ਸਥਾਨਕ ਲੋਕਾਂ, ਨੇੜਲੇ ਪਿੰਡਾਂ ਦੇ ਵਾਸੀਆਂ ਨੇ ਰਾਹਤ ਕਾਰਜਾਂ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਜਿਸ ਲਈ ਉਹ ਪਿੰਡਾਂ ਵਾਲੇ ਲੋਕਾਂ ਦੇ ਧੰਨਵਾਦੀ ਹਨ। ਉਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਜਾਨ ਦੀ ਸਲਾਮਤੀ ਪਹਿਲ ਸੀ, ਜਿਸ ਵਿੱਚ ਸਫ਼ਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਹੁਣ ਪਸ਼ੂ ਧਨ ਦੀ ਸਾਂਭ ਸੰਭਾਲ ਤੇ ਕਿਸਾਨਾਂ ਨੂੰ ਅਗਲੀ ਫ਼ਸਲ ਬੀਜਣ ਵਿੱਚ ਸਹਾਇਤਾ ਲਈ ਯਤਨ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਅਗਲੀ ਫ਼ਸਲ ਦੀ ਬਿਜਾਈ ਲਈ ਬੀਜ ਦਿੱਤਾ ਜਾ ਰਿਹਾ ਹੈ, ਜਿਸ ਦੀ ਪਨੀਰੀ ਬੀਜਣ ਲਈ ਨੇੜਲੇ ਪਿੰਡਾਂ ਦੇ ਲੋਕ ਅੱਗੇ ਆਏ ਹਨ। ਡੀਸੀ ਨੇ ਦੱਸਿਆ ਕਿ ਪਨੀਰੀ ਬੀਜਣ ਲਈ 1509, ਪੀ ਆਰ 126 ਤੇ 1692 ਬਾਸਮਤੀ ਦਾ 35 ਕੁਇੰਟਲ ਬੀਜ ਦਿੱਤਾ ਗਿਆ ਹੈ। ਮੁੱਖ ਖੇਤੀਬਾੜੀ ਅਧਿਕਾਰੀ ਡਾ. ਬਲਬੀਰ ਚੰਦ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜਿੱਥੇ 200 ਕੁਇੰਟਲ ਤੋਂ ਵੱਧ ਸੁੱਕਾ ਚਾਰਾ (ਸਾਈਲੇਜ) ਪ੍ਰਭਾਵਿਤ ਪਿੰਡਾਂ ਵਿੱਚ ਵੰਡਿਆ ਗਿਆ, ਉੱਥੇ ਹੀ ਫਗਵਾੜਾ ਬਲਾਕ ਤੋਂ 25 ਕੁਇੰਟਲ ਫੀਡ ਵੀ ਭੇਜੀ ਗਈ ਹੈ, ਜੋ ਪਸ਼ੂ ਮਾਲਕਾਂ ਵਿੱਚ ਵੰਡੀ ਜਾ ਰਹੀ ਹੈ। ਜ਼ਿਲ੍ਹੇ ਦੇ ਹੋਰਨਾਂ ਖੇਤਰਾਂ ਜਿਵੇਂ ਨਡਾਲਾ ਤੇ ਕਪੂਰਥਲਾ ਤੋਂ ਰੋਜ਼ਾਨਾ ਹਰੇ ਚਾਰੇ ਦੀਆਂ ਟਰਾਲੀਆਂ ਲਿਆ ਕੇ ਪਸ਼ੂਆਂ ਲਈ ਚਾਰਾ ਵੰਡਿਆ ਜਾ ਰਿਹਾ ਹੈ।
ਹੜ੍ਹ ਵਿੱਚ ਰੁੜ੍ਹੇ ਨੌਜਵਾਨ ਦੀ ਲਾਸ਼ ਪੰਜ ਦਨਿ ਬਾਅਦ ਬਰਾਮਦ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਸਬ-ਡਿਵੀਜ਼ਨ ਦੇ ਬਲਾਕ ਲੋਹੀਆਂ ਖਾਸ ਦੇ ਪਿੰਡ ਮੰਡਾਲਾ ਦੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਕਾਰਨ 9 ਅਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਆਏ ਹੜ੍ਹ ਵਿੱਚ ਪਿੰਡ ਮੁੰਡੀ ਚੋਹਲੀਆਂ ਦਾ 22 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਪੁੱਤਰ ਬਲਕਾਰ ਸਿੰਘ ਆਪਣੇ ਮੋਟਰਸਾਈਕਲ ਸਮੇਤ ਰੁੜ੍ਹ ਗਿਆ ਸੀ। ਉਸ ਦਾ ਮੋਟਰਸਾਈਕਲ ਤਾਂ ਅਗਲੇ ਹੀ ਦਨਿ ਮਿਲ ਗਿਆ ਸੀ, ਪਰ ਨੌਜਵਾਨ ਨਹੀਂ ਮਿਲ ਰਿਹਾ ਸੀ। ਪ੍ਰਸ਼ਾਸਨ ਵੱਲੋਂ ਕੀਤੀ ਲੰਬੀ ਜੱਦੋ-ਜਹਿਦ ਤੋਂ ਬਾਅਦ ਪੰਜ ਦਨਿਾਂ ਬਾਅਦ ਪਿੰਡ ਜਲਾਲਪੁਰ ਦੇ ਨੇੜਿਓਂ ਹੜ੍ਹ ਦੇ ਪਾਣੀ ਵਿੱਚੋਂ ਨੌਜਵਾਨ ਦੀ ਗਲ ਚੁੱਕੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੇ ਵਾਰਿਸਾਂ ਅਤੇ ਇਲਾਕਾ ਵਾਸੀਆਂ ਨੇ ਪਿੰਡ ਨੱਲ੍ਹ ਦੇ ਸ਼ਮਸ਼ਾਨਘਾਟ ਵਿੱਚ ਉਸਦਾ ਸਸਕਾਰ ਕਰ ਦਿੱਤਾ ਹੈ। ਸਬ-ਡਿਵੀਜ਼ਨ ਦੇ ਬਲਾਕ ਲੋਹੀਆਂ ਖਾਸ ਦੇ ਪਿੰਡ ਮੰਡਾਲਾ ਦੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਕਾਰਨ 9 ਅਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਆਏ ਹੜ੍ਹ ਵਿੱਚ ਪਿੰਡ ਮੁੰਡੀ ਚੋਹਲੀਆਂ ਦਾ 22 ਸਾਲਾ ਨੌਜਵਾਨ ਅਰਸ਼ਦੀਪ ਸਿੰਘ ਪੁੱਤਰ ਬਲਕਾਰ ਸਿੰਘ ਆਪਣੇ ਮੋਟਰਸਾਈਕਲ ਸਮੇਤ ਰੁੜ੍ਹ ਗਿਆ ਸੀ। ਉਸ ਦਾ ਮੋਟਰਸਾਈਕਲ ਤਾਂ ਅਗਲੇ ਹੀ ਦਨਿ ਮਿਲ ਗਿਆ ਸੀ, ਪਰ ਨੌਜਵਾਨ ਨਹੀਂ ਮਿਲ ਰਿਹਾ ਸੀ। ਪ੍ਰਸ਼ਾਸਨ ਵੱਲੋਂ ਕੀਤੀ ਲੰਬੀ ਜੱਦੋ-ਜਹਿਦ ਤੋਂ ਬਾਅਦ ਪੰਜ ਦਨਿਾਂ ਬਾਅਦ ਪਿੰਡ ਜਲਾਲਪੁਰ ਦੇ ਨੇੜਿਓਂ ਹੜ੍ਹ ਦੇ ਪਾਣੀ ਵਿੱਚੋਂ ਨੌਜਵਾਨ ਦੀ ਗਲ ਚੁੱਕੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੇ ਵਾਰਿਸਾਂ ਅਤੇ ਇਲਾਕਾ ਵਾਸੀਆਂ ਨੇ ਪਿੰਡ ਨੱਲ੍ਹ ਦੇ ਸ਼ਮਸ਼ਾਨਘਾਟ ਵਿੱਚ ਉਸਦਾ ਸਸਕਾਰ ਕਰ ਦਿੱਤਾ ਹੈ।