For the best experience, open
https://m.punjabitribuneonline.com
on your mobile browser.
Advertisement

ਨਗਰ ਕੌਂਸਲ ਸਰਹਿੰਦ ਦੀ ਮੀਟਿੰਗ ਵਿੱਚ ਅੱਠ ਮਤੇ ਪਾਸ

09:34 PM Jun 29, 2023 IST
ਨਗਰ ਕੌਂਸਲ ਸਰਹਿੰਦ ਦੀ ਮੀਟਿੰਗ ਵਿੱਚ ਅੱਠ ਮਤੇ ਪਾਸ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਫਤਹਿਗੜ੍ਹ ਸਾਹਿਬ, 24 ਜੂਨ

ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਪ੍ਰਧਾਨ ਅਸ਼ੋਕ ਸੂਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਅੱਠ ਮਤੇ ਪਾਸ ਕੀਤੇ ਗਏ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਸ੍ਰੀ ਰਾਏ ਨੇ ਦੱਸਿਆ ਕਿ ਪ੍ਰਵਾਨ ਕੀਤੇ ਮਤਿਆਂ ਵਿਚ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਵਾਲਾ ਮਤਾ ਖਾਸ ਹੈ। ਉਸ ਲਈ 1.65 ਕਰੋੜ ਦੀ ਲਾਗਤ ਨਾਲ ਚਾਰ ਵੱਖ-ਵੱਖ ਥਾਵਾਂ ‘ਤੇ ਐੱਮਆਰਐੱਫ ਸ਼ੈੱਡ ਬਣਾ ਕੇ ਇਨ੍ਹਾਂ ਦੀ ਚਾਰ-ਦੀਵਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਸ਼ੈੱਡ ਅੱਤੇਵਾਲੀ ਨੇੜੇ ਬਣਨਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚੋਂ ਜਿਹੜਾ ਕੂੜਾ ਇਕੱਤਰ ਕੀਤਾ ਜਾਵੇਗਾ, ਉਸ ਨੂੰ ਇਨ੍ਹਾਂ ਸਥਾਨਾਂ ਉੱਤੇ ਵੱਖ-ਵੱਖ ਕਰ ਕੇ ਨਸ਼ਟ ਕੀਤਾ ਜਾਵੇਗਾ। ਕੌਂਸਲ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ। ਸਰਹਿੰਦ ਚੋਅ ਦੇ ਦੋਵੇਂ ਪਾਸੇ ਬੂਟੇ ਲਗਾ ਕੇ ਉਸ ਨੂੰ ਮਿਨੀ ਜੰਗਲ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਪਾਰਕਾਂ ਵਿੱਚ 70 ਬੈਚ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸ ‘ਤੇ ਕਰੀਬ 9.25 ਲੱਖ ਰੁਪਏ ਖਰਚ ਕੀਤੇ ਜਾਣਗੇ। ਮੀਟਿੰਗ ਵਿੱਚ ਕੌਂਸਲਰ ਗੁਲਸ਼ਨ ਰਾਏ ਬੌਬੀ, ਪਵਨ ਕਾਲੜਾ, ਨਰਿੰਦਰ ਕੁਮਾਰ, ਆਨੰਦ ਮੋਹਨ, ਪ੍ਰਵੀਨ ਕੁਮਾਰੀ, ਗੁਰਪ੍ਰੀਤ ਸਿੰਘ, ਚਰਨਜੀਤ ਸ਼ਰਮਾ, ਅਮਰਦੀਪ ਬੈਨੀਪਾਲ, ਵਿਸਾਖੀ ਰਾਮ, ਅਮਰਜੀਤ ਕੌਰ ਅਤੇ ਜਸਵਿੰਦਰ ਕੌਰ ਆਦਿ ਵੀ ਮੌਜੂਦ ਸਨ।

Advertisement
Tags :
Advertisement
Advertisement
×