ਸੇਂਟ ਕਬੀਰ ਸਕੂਲ ਦੇ ਅੱਠ ਖਿਡਾਰੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੁਣੇ
ਪੱਤਰ ਪ੍ਰੇਰਕ
ਧਾਰੀਵਾਲ, 21 ਸਤੰਬਰ
ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ਵਿਦਿਆਰਥੀਆਂ ਨੇ ਬਾਕਸਿੰਗ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ ਹਨ। ਇਸ ਸਬੰਧੀ ਪ੍ਰਿੰਸੀਪਲ ਐੱਸ.ਬੀ. ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਰੈਂਕਰਜ਼ ਸਕੂਲ ਕੋਟ ਧੰਦਲ ਵਿੱਚ ਕਰਵਾਏ ਗਏ ਦੋ ਰੋਜ਼ਾ ਮੁਕਾਬਲਿਆਂ ਦੌਰਾਨ ਅੰਡਰ- 17 ਤੇ ਅੰਡਰ- 19 ਤਹਿਤ ਕਰਵਾਏ ਬਾਕਸਿੰਗ ਮੁਕਾਬਲਿਆਂ ਵਿੱਚ ਸੇਂਟ ਕਬੀਰ ਸਕੂਲ ਦੇ 8 ਵਿਦਿਆਰਥੀਆਂ ਨੇ ਸੋਨ ਤਗ਼ਮੇ ਹਾਸਲ ਕੀਤੇ ਹਨ। ਸੋਨ ਤਗ਼ਮੇ ਜੇਤੂਆਂ ਵਿੱਚ ਸੁਖਲੀਨ ਕੌਰ (50 ਕਿਲੋ), ਤਾਨੀਆ (48), ਮਾਨਵਦੀਪ ਕੌਰ (52), ਆਰੂਸੀ (80), ਅਗਮਜੋਤ ਸਿੰਘ (70), ਨਵਜੋਤ ਸਿੰਘ (50), ਦਵਿੰਦਰ ਸਿੰਘ (70) ਅਤੇ ਸੁਪਨਦੀਪ ਕਿੱਕ ਬਾਕਸਿੰਗ ਵਿਦਿਆਰਥੀ ਸ਼ਾਮਲ ਹਨ। ਇਨ੍ਹਾਂ ਅੱਠ ਵਿਦਿਆਰਥੀਆਂ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ ਹੈ। ਇਨ੍ਹਾਂ ਤੋਂ ਇਲਾਵਾ ਦੋ ਵਿਦਿਆਰਥਣਾਂ- ਪਲਕਪ੍ਰੀਤ ਕੌਰ ਅਤੇ ਕਾਮਿਨੀ ਸਲਾਰੀਆ ਨੇ ਚਾਂਦੀ ਦੇ ਤਗਮੇ ਅਤੇ 7 ਵਿਦਿਆਰਥੀਆਂ ਆਦਰਸ਼ ਕਪਿਲ, ਮਨਕੀਰਤ ਸਿੰਘ, ਸਹਿਲਪ੍ਰੀਤ ਸਿੰਘ, ਗੁਰਜੋਤ ਸਿੰਘ, ਅਨਮੋਲਪ੍ਰੀਤ ਸਿੰਘ, ਟਿੰਕੂ ਸਲਾਰੀਆਂ, ਅਭਿਜੋਤ ਸਿੰਘ, ਏਕਮਜੋਤ ਸਿੰਘ, ਗਗਨਦੀਪ ਸਿੰਘ ਨੇ ਕਾਂਸੇ ਦੇ ਤਗ਼ਮੇ ਜਿੱਤੇ ਹਨ। ਜੇਤੂਆਂ ਦਾ ਪ੍ਰਿੰਸੀਪਲ ਐੱਸ.ਬੀ. ਨਾਯਰ ਤੇ ਮੈਨੇਜਮੈਂਟ ਵੱਲੋਂ ਸਨਮਾਨ ਕੀਤਾ ਗਿਆ।