ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਈਸੀਸੀ ਵੱਲੋਂ ਤਿੰਨ ਭਾਰਤੀਆਂ ਸਮੇਤ ਅੱਠ ਵਿਅਕਤੀਆਂ ’ਤੇ ਭ੍ਰਿਸ਼ਟਾਚਾਰ ਦਾ ਦੋਸ਼

06:14 AM Sep 20, 2023 IST

ਦੁਬਈ, 19 ਸਤੰਬਰ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਖਿਡਾਰੀਆਂ, ਅਧਿਕਾਰੀਆਂ ਅਤੇ ਦੋ ਭਾਰਤੀ ਟੀਮ ਮਾਲਕਾਂ ਪਰਾਗ ਸਾਂਘਵੀ ਤੇ ਕ੍ਰਿਸ਼ਨ ਕੁਮਾਰ ਸਮੇਤ ਅੱਠ ਵਿਅਕਤੀਆਂ ’ਤੇ 2021 ਅਮੀਰਾਤ ਟੀ-10 ਲੀਗ ਦੌਰਾਨ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਹਨ। ਇਹ ਦੋਵੇਂ ਪੁਣੇ ਡੈਵਿਲਜ਼ ਟੀਮ ਦੇ ਸਹਿ-ਮਾਲਕ ਹਨ। ਉਸ ਸੀਜ਼ਨ ਵਿੱਚ ਉਨ੍ਹਾਂ ਦੀ ਟੀਮ ਦੇ ਇੱਕ ਖਿਡਾਰੀ ਬੰਗਲਾਦੇਸ਼ ਦੇ ਸਾਬਕਾ ਟੈਸਟ ਬੱਲੇਬਾਜ਼ ਨਾਸਿਰ ਹੁਸੈਨ ’ਤੇ ਵੀ ਲੀਗ ਦੇ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਹੈ। ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਾਲਾ ਤੀਜਾ ਭਾਰਤੀ ਬੱਲੇਬਾਜ਼ੀ ਕੋਚ ਸਨੀ ਢਿੱਲੋਂ ਹੈ। ਇਸ ਦੌਰਾਨ ਤਿੰਨ ਭਾਰਤੀਆਂ ਸਮੇਤ ਛੇ ਵਿਅਕਤੀਆਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਸਾਰਿਆਂ ਕੋਲ ਦੋਸ਼ਾਂ ਦਾ ਜਵਾਬ ਦੇਣ ਲਈ 19 ਦਿਨ ਦਾ ਸਮਾਂ ਹੈ। ਸਾਂਘਵੀ ’ਤੇ ਮੈਚ ਦੇ ਨਤੀਜਿਆਂ ਅਤੇ ਹੋਰ ਪਹਿਲੂਆਂ ’ਤੇ ਸੱਟਾ ਲਾਉਣ ਅਤੇ ਜਾਂਚ ਏਜੰਸੀ ਨੂੰ ਸਹਿਯੋਗ ਨਾ ਦੇਣ ਦੇ ਦੋਸ਼ ਲੱਗੇ ਹਨ। ਕ੍ਰਿਸ਼ਨ ਕੁਮਾਰ ’ਤੇ ਡੀਸੀਓ ਤੋਂ ਚੀਜ਼ਾਂ ਲੁਕਾਉਣ ਦਾ ਦੋਸ਼ ਹੈ ਜਦਕਿ ਢਿੱਲੋਂ ’ਤੇ ਮੈਚ ਫਿਕਸ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਹੈ। ਨਾਸਿਰ ’ਤੇ ਡੀਏਸੀਓ ਨੂੰ 750 ਡਾਲਰ ਤੋਂ ਵੱਧ ਦੇ ਤੋਹਫ਼ਿਆਂ ਬਾਰੇ ਖੁਲਾਸਾ ਨਾ ਕਰਨ ਦਾ ਦੋਸ਼ ਹੈ। ਹੋਰ ਜਿਨ੍ਹਾਂ ਵਿਅਕਤੀਆਂ ’ਤੇ ਦੋਸ਼ ਲੱਗੇ ਹਨ ਉਨ੍ਹਾਂ ਵਿੱਚ ਬੱਲੇਬਾਜ਼ੀ ਕੋਚ ਅਜ਼ਹਰ ਜ਼ੈਦੀ, ਯੂਏਈ ਦੇ ਘਰੇਲੂ ਖਿਡਾਰੀ ਰਿਜ਼ਵਾਨ ਜਾਵੇਦ ਤੇ ਸਾਲੀਆ ਸਮਨ ਅਤੇ ਟੀਮ ਮੈਨੇਜਰ ਸ਼ਾਦਾਬ ਅਹਿਮਦ ਸ਼ਾਮਲ ਹਨ। -ਪੀਟੀਆਈ

Advertisement

Advertisement