For the best experience, open
https://m.punjabitribuneonline.com
on your mobile browser.
Advertisement

ਫਿਰੌਤੀ ਮੰਗਣ ਵਾਲੇ ਗਰੋਹ ਦੇ ਅੱਠ ਮੈਂਬਰ ਕਾਬੂ

07:44 AM Aug 01, 2024 IST
ਫਿਰੌਤੀ ਮੰਗਣ ਵਾਲੇ ਗਰੋਹ ਦੇ ਅੱਠ ਮੈਂਬਰ ਕਾਬੂ
ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਤੇ ਹੋਰ ਅਧਿਕਾਰੀ।
Advertisement

ਰਵਿੰਦਰ ਰਵੀ
ਬਰਨਾਲਾ, 31 ਜੁਲਾਈ
ਪੁਲੀਸ ਨੇ ਤਪਾ ਦੇ ਵਪਾਰੀ ਤੋਂ 50 ਲੱਖ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਅੱਠ ਮੁਲਜ਼ਮਾਂ ਤੋਂ ਤਿੰਨ ਪਿਸਤੌਲ, ਨੌਂ ਕਾਰਤੂਸ­, ਦੋ ਮੈਗਜ਼ੀਨ­, ਮੋਟਰਸਾਈਕਲ ਅਤੇ ਕਾਰ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਅੱਠ ਜੁਲਾਈ ਨੂੰ ਤਪਾ ਦੇ ਵਪਾਰੀ ਸੱਤ ਪਾਲ ਮੌੜ ਵੱਲੋਂ ਵਟਸਐਪ ਕਾਲ ਰਾਹੀਂ 50 ਲੱਖ ਰੁਪਏ ਫਿਰੌਤੀ ਮੰਗਣ ਦੀ ਸ਼ਿਕਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਸੀਆਈਏ ਵਿੰਗ ਦੇ ਇੰਚਾਰਜ ਬਲਜੀਤ ਸਿੰਘ ਤੇ ਸ਼ਹਿਣਾ ਥਾਣਾ ਇੰਚਾਰਜ ਦੀ ਟੀਮ ਵੱਲੋਂ ਕੀਤੀ ਪੜਤਾਲ ਮਗਰੋਂ ਗੁਰਦੀਪ ਸਿੰਘ, ਨਿਰਮਲ ਸਿੰਘ ਨਿੰਮਾ ਤੇ ਗੁਰਤੇਜ ਸਿੰਘ ਉਰਫ਼ ਘੁੰਡਾ ਵਾਸੀ ਮੌੜ ਨਾਭਾ ਬਰਨਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਜੇਲ੍ਹਾਂ ’ਚ ਬੰਦ ਲਵਪ੍ਰੀਤ ਸਿੰਘ (ਜੇਲ੍ਹ ਫ਼ਰੀਦਕੋਟ)­, ਗੁਰਪ੍ਰੀਤ ਸਿੰਘ (ਜੇਲ੍ਹ ਪਟਿਆਲਾ)­, ਗੁਰਪ੍ਰੀਤ ਸਿੰਘ ਬਰਾੜ (ਜੇਲ੍ਹ ਸ੍ਰੀ ਮੁਕਤਸਰ ਸਾਹਿਬ)­, ਜਗਸੀਰ ਸਿੰਘ ਅਤੇ ਗੁਰਵੀਰ ਸਿੰਘ ਵੀ ਫਿਰੌਤੀ ਕੇਸ ’ਚ ਸ਼ਾਮਲ ਪਾਏ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਵਪਾਰੀ ਸੱਤ ਪਾਲ ਦਾ ਫੋਨ ਨੰਬਰ ਜੇਲ੍ਹ ’ਚ ਬੈਠੇ ਆਪਣੇ ਸਾਥੀਆਂ ਨੂੰ ਦੇ ਕੇ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲਵਪ੍ਰੀਤ ਸਿੰਘ ’ਤੇ 11 ਕੇਸ, ਗੁਰਪ੍ਰੀਤ ਸਿੰਘ ਬਰਾੜ ’ਤੇ ਨੌਂ, ਗੁਰਪ੍ਰੀਤ ਸਿੰਘ ਕੁੱਕੀ ’ਤੇ ਚਾਰ ਅਤੇ ਗੁਰਤੇਜ ਸਿੰਘ ’ਤੇ ਵੱਖ-ਵੱੱਖ ਥਾਣਿਆਂ ’ਚ ਦੋ ਕੇਸ ਦਰਜ ਹਨ।

Advertisement
Advertisement
Author Image

Advertisement