ਉਜ਼ਬੇਕਿਸਤਾਨ ਵਿਚ ਸੜਕ ਹਾਦਸੇ ਦੌਰਾਨ ਅੱਠ ਹਲਾਕ
06:36 PM Jul 25, 2024 IST
Advertisement
ਤਾਸ਼ਕੰਦ, 25 ਜੁਲਾਈ
ਉਜ਼ਬੇਕਿਸਤਾਨ ਦੇ ਕਾਰਾਕਲ ਗਣਰਾਜ ਵਿਚ ਸੜਕ ਹਾਦਸੇ ਵਿਚ ਅੱਠ ਜਣੇ ਹਲਾਕ ਹੋ ਗਏ। ਇਹ ਹਾਦਸਾ ਕੌਮਾਂਤਰੀ ਮਾਰਗ ’ਤੇ ਹੋਇਆ ਜਿਸ ਦੌਰਾਨ ਇਕ ਡਰਾਈਵਰ ਆਪਣੀ ਕਾਰ ਦਾ ਸੰਤੁਲਨ ਗੁਆ ਬੈਠਾ ਅਤੇ ਦੂਜੀ ਲੇਨ ’ਚ ਚਲਾ ਗਿਆ ਜਿੱਥੇ ਉਸ ਦੀ ਦੂਜੀ ਕਾਰ ਨਾਲ ਟੱਕਰ ਹੋ ਗਈ। ਦੋਵਾਂ ਡਰਾਈਵਰਾਂ ਅਤੇ ਇਕ ਯਾਤਰੀ ਦੀ ਮੌਕੇ ਉਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਜ਼ਖਮੀ ਹੋਏ ਪੰਜ ਜਣਿਆਂ ਦੀ ਹਸਪਤਾਲ ਵਿਚ ਮੌਤ ਹੋ ਗਈ।
Advertisement
Advertisement
Advertisement