For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ ਅੱਠ ਕਿਲੋ ਭੁੱਕੀ ਬਰਾਮਦ

07:22 AM Jun 29, 2024 IST
ਪੁਲੀਸ ਵੱਲੋਂ ਅੱਠ ਕਿਲੋ ਭੁੱਕੀ ਬਰਾਮਦ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 28 ਜੂਨ
ਪੁਲੀਸ ਨੇ ਮੁਖਬਰੀ ਮਿਲਣ ’ਤੇ ਭੁੱਕੀ ਬਰਾਮਦ ਕੀਤੀ ਹੈ। ਐੱਸਐੱਚਓ ਸਦਰ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੂੰ ਗਸ਼ਤ ਦੌਰਾਨ ਮੁਖਬਰੀ ਮਿਲੀ ਕਿ ਗੁਰਤੇਜ ਸਿੰਘ ਉਰਫ ਤੇਜਾ ਵਾਸੀ ਡਸਕਾ ਕਥਿਤ ਭੁੱਕੀ ਚੂਰਾ ਪੋਸਤ ਵੇਚਣ ਦਾ ਆਦੀ ਹੈ। ਪੁਲੀਸ ਪਾਰਟੀ ਨੇ ਗੁਰਤੇਜ ਸਿੰਘ ਉਰਫ ਤੇਜਾ ਦੇ ਘਰ ਛਾਪਾ ਮਾਰ ਕੇ ਘਰ ’ਚੋਂ 8 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ ਪਰ ਮੁਲਜ਼ਮ ਪੁਲੀਸ ਪਾਰਟੀ ਨੂੰ ਦੇਖ ਕੇ ਭੱਜ ਗਿਆ। ਉਸ ਖ਼ਿਲਾਫ਼ ਥਾਣੇ ਵਿੱਚ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਭਾਲ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×