ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਠੂਆ ਵਿੱਚ ਭਾਰੀ ਮੀਂਹ ਕਾਰਨ ਪੰਜ ਬੱਚਿਆਂ ਸਣੇ ਅੱਠ ਮੌਤਾਂ

07:17 AM Jul 20, 2023 IST
ਜੰਮੂ ਵਿੱਚ ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਚੜ੍ਹੀ ਹੋਈ ਤਵੀ ਨਦੀ ਦੀਆਂ ਤਸਵੀਰਾਂ ਖਿੱਚਦੇ ਹੋਏ ਲੋਕ। -ਫੋਟੋ: ਪੀਟੀਆਈ

ਜੰਮੂ, 19 ਜੁਲਾਈ
ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਭਾਰੀ ਮੀਂਹ ਮਗਰੋਂ ਮਕਾਨ ਡਿੱਗਣ ਕਾਰਨ ਪੰਜ ਬੱਚਿਆਂ ਸਣੇ ਅੱਠ ਜਣਿਆਂ ਦੀ ਮੌਤ ਹੋ ਗਈ। ਇਸੇ ਦੌਰਾਨ ਕਈ ਥਾਈਂ ਢਿੱਗਾਂ ਡਿੱਗੀਆਂ ਅਤੇ ਮਲਬੇ ਹੇਠ ਦੱਬਣ ਕਾਰਨ ਕਈ ਘਰ ਨੁਕਸਾਨੇ ਗਏ। ਕਠੂਆ ਦੇ ਡਿਪਟੀ ਕਮਿਸ਼ਨਰ ਰਾਕੇਸ਼ ਮਨਿਹਾਸ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰੀ ਮੀਂਹ ਕਾਰਨ ਜ਼ਿਲ੍ਹੇ ਵਿੱਚ ਅੱਠ ਮੌਤਾਂ ਹੋਈਆਂ ਹਨ ਅਤੇ ਪ੍ਰਸ਼ਾਸਨ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਫ਼ੌਜ, ਪੁਲੀਸ ਅਤੇ ਐੱਸਡੀਆਰਐੱਫ ਵੱਲੋਂ ਆਰੰਭੇ ਸਾਂਝੇ ਬਚਾਅ ਅਤੇ ਰਾਹਤ ਕਾਰਜਾਂ ਦੌਰਾਨ ਪਿੰਡ ਸੁਰਜਨ ਵਿੱਚ ਮਕਾਨ ਡਿੱਗਣ ਕਾਰਨ ਮਲਬੇ ਹੇਠ ਦੱਬੀਆਂ ਦੋ ਪਰਿਵਾਰਾਂ ਦੇ ਪੰਜ ਜੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇੱਕ ਪੁਲੀਸ ਅਧਿਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਜ਼ਰੀਨਾ ਬੇਗਮ (40), ਉਸ ਦੇ ਦੋ ਪੁੱਤਰ ਸ਼ਾਹਬਾਜ਼ ਅਹਿਮਦ (14) ਅਤੇ ਅਰਬਾਜ਼ (2), ਨਾਜ਼ੀਆ ਤਬੱਸੁਮ (14) ਅਤੇ ਉਸ ਦੇ ਭਰਾ ਮੁਹੰਮਦ ਆਸਿਫ਼ (12) ਵਜੋਂ ਹੋਈ। ਸਿੱਟੀ ਪਿੰਡ ਵਿੱਚ 13 ਸਾਲਾ ਬੱਚਾ ਅਜੈ ਸਿੰਘ ਆਪਣੇ ਘਰ ਨੇੜੇ ਢਿੱਗਾਂ ਡਿੱਗਣ ਕਾਰਨ ਮਲਬੇ ਹੇਠ ਦੱਬ ਗਿਆ, ਜਦਕਿ ਦਾਰੰਗਲ-ਮੰਡੋਤੇ ਵਿੱਚ ਨਸੀਮਾ ਬੇਗਮ (55) ਦੀ ਲਾਸ਼ ਉਸ ਦੇ ਘਰ ਨੇੜੇ ਡਿੱਗੀਆਂ ਢਿੱਗਾਂ ਹੇਠੋਂ ਮਿਲੀ। ਦੱਗਰ ਨੇੜੇ ਬੌਲਦੀ ਨਾਲਾ ਵਿੱਚ ਢਿੱਗਾਂ ਡਿੱਗਣ ਕਰਨ ਮਲਬੇ ਹੇਠ ਆਉਣ ਕਾਰਨ ਸ਼ਾਮ ਲਾਲ (50) ਦੀ ਮੌਤ ਹੋ ਗਈ। -ਪੀਟੀਆਈ

Advertisement

Advertisement
Tags :
ਕਠੂਆ:ਕਾਰਨਬੱਚਿਆਂਭਾਰੀਮੀਂਹਮੌਤਾਂਵਿੱਚ
Advertisement