For the best experience, open
https://m.punjabitribuneonline.com
on your mobile browser.
Advertisement

ਅੱਠ ਰੋਜ਼ਾ ‘ਸੁਰ ਉਤਸਵ 2024’ ਦਾ ਆਗਾਜ਼

08:41 AM Jul 22, 2024 IST
ਅੱਠ ਰੋਜ਼ਾ ‘ਸੁਰ ਉਤਸਵ 2024’ ਦਾ ਆਗਾਜ਼
ਸਮਾਗਮ ਦੀ ਸ਼ੁਰੂਆਤ ਮੌਕੇ ਸ਼ਮ੍ਹਾਂ ਰੋਸ਼ਨ ਕਰਦੇ ਹੋਏ ਪਤਵੰਤੇ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ- 21 ਜੁਲਾਈ
ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ ਪੰਜਾਬ ਵਿੱਚ ਜਨਮੇ ਅਦਾਕਾਰਾਂ ਅਤੇ ਗਾਇਕਾਂ ਨੂੰ ਸਮਰਪਿਤ 8 ਰੋਜ਼ਾ ‘ਸੁਰ ਉਤਸਵ 2024’ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਉਦਘਾਟਨ ਮੁੱਖ ਮਹਿਮਾਨ ਡੀ. ਆਈ. ਜੀ. ਬਾਰਡਰ ਰੇਂਜ ਰਾਕੇਸ਼ ਕੌਸ਼ਲ ਨੇ ਕੀਤਾ। ਇਸ ਮੌਕੇ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਭੁਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਕੁਲਬੀਰ ਸਿੰਘ ਸੂਰੀ, ਗਾਇਕ ਹਰਿੰਦਰ ਸੋਹਲ, ਰਾਣਾ ਪ੍ਰਤਾਪ ਸ਼ਰਮਾ, ਡਾ. ਕਰਮਜੀਤ ਗਿੱਲ, ਦਲਜੀਤ ਅਰੋੜਾ ਆਦਿ ਨੇ ਸ਼ਮ੍ਹਾਂ ਰੋਸ਼ਨ ਕੀਤੀ। ਸਮਾਗਮ ਦੇ ਆਗਾਜ਼ ਤੋਂ ਪਹਿਲਾਂ ਵਿਰਸਾ ਵਿਹਾਰ ਦੇ ਵਿਹੜੇ ਵਿੱਚ ਮੁਹੰਮਦ ਰਫ਼ੀ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾਏ ਗਏ।
ਸੁਰ ਉਤਸਵ ਦੇ ਪਹਿਲਾ ਦਿਨ ਪ੍ਰਸਿੱਧ ਗਾਇਕ ਜਨਾਬ ਮੁਹੰਮਦ ਰਫ਼ੀ ਅਤੇ ਸੰਗੀਤਕਾਰ ਓ.ਪੀ. ਨਈਅਰ ਨੂੰ ਸਮਰਪਿਤ ਕੀਤਾ। ਇਸ ਸੰਗੀਤਮਈ ਸ਼ਾਮ ਮੌਕੇ ਗਾਇਕ ਡਾ. ਅਮਿਤ ਧਵਨ, ਡਾ. ਹਰਪ੍ਰੀਤ ਸਿੰਘ, ਡਾ. ਦਮਨਦੀਪ ਸਿੰਘ, ਡਾ. ਗੁਰਪ੍ਰੀਤ ਛਾਬੜਾ, ਡਾ. ਨਵਨੀਤ (ਗੁਰਦਾਸਪੁਰ), ਦਵਿੰਦਰ ਖੋਸਲਾ, ਡਾ. ਸੰਗੀਤਾ ਉੱਪਲ, ਡਾ. ਨਵਨੀਤ, ਪਵਨ ਕੁਮਾਰ ਨੇ ਗੀਤ ਪੇਸ਼ ਕੀਤੇ। ਇਸ ਮੌਕੇ ਜਗਦੀਪ ਹੀਰ, ਸਾਵਨ ਵੇਰਕਾ, ਬਿਕਰਮ ਬਿੰਨੀ, ਮਨਪ੍ਰੀਤ ਸੋਹਲ, ਸੁਖਵੰਤ ਸਿੰਘ, ਸਾਹਿਲ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਸੰਗੀਤ ਪ੍ਰੇਮੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×