ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਦਰੱਸੇ ਵਿੱਚੋਂ ਫਰਾਰ ਅੱਠ ਬੱਚੇ ਵਾਰਸਾਂ ਨੂੰ ਸੌਂਪੇ

07:39 AM Aug 26, 2024 IST

ਪੱਤਰ ਪ੍ਰੇਰਕ
ਸਮਾਣਾ, 25 ਅਗਸਤ
ਥਾਣਾ ਘੱਗਾ ਦੇ ਪਿੰਡ ਕਲਵਾਣੂੰ ਦੇ ਇੱਕ ਮਦਰੱਸੇ ਵਿੱਚ ਪੜ੍ਹਾਈ ਕਰ ਰਹੇ ਅੱਠ ਬੱਚੇ ਸ਼ਨੀਚਰਵਾਰ ਦੀ ਰਾਤ ਫਰਾਰ ਹੋ ਗਏ ਸਨ, ਜਿਨ੍ਹਾਂ ਨੂੰ ਸਦਰ ਪੁਲੀਸ ਨੇ ਪਿੰਡ ਖਾਨਪੁਰ ਵਾਸੀਆਂ ਦੇ ਸਹਿਯੋਗ ਨਾਲ ਬੱਚਿਆਂ ਦੇ ਮਾਪਿਆਂ ਨਾਲ ਸੰਪਰਕ ਕਰਕੇ ਕੈਬਨਿਟ ਮੰਤਰੀ ਦੇ ਪੀਏ ਗੁਰਦੇਵ ਸਿੰਘ ਟਿਵਾਣਾ ਦੀ ਹਾਜ਼ਰੀ ਵਿੱਚ ਮਾਪਿਆਂ ਦੇ ਸਪੁਰਦ ਕਰ ਦਿੱਤਾ। ਮਦਰੱਸੇ ਦੇ ਅਧਿਆਪਕ ਅਬਦੁੱਲ ਰਹਿਮਾਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੇ ਪਿੰਡ ਖਾਨਪੁਰ ਦੇ ਅੱਠ ਬੱਚਿਆਂ ਨੇ 22 ਅਗਸਤ ਨੂੰ ਦਾਖਲਾ ਲੈ ਕੇ ਨਰਸਰੀ ਜਮਾਤ ਵਿੱਚ ਪੜ੍ਹਾਈ ਸ਼ੁਰੂ ਕੀਤੀ ਸੀ, ਜੋ ਮਦਰੱਸੇ ਦਾ ਤਾਲਾ ਖੋਲ੍ਹ ਕੇ ਫਰਾਰ ਹੋ ਗਏ, ਜਿਨ੍ਹਾਂ ਦੀ ਸੂਚਨਾਂ ਉਨ੍ਹਾਂ ਦੇ ਪਾਰਿਵਾਰਕ ਮੈਂਬਰਾ ਤੇ ਥਾਣਾ ਘੱਗਾ ਨੂੰ ਦਿੱਤੀ। ਥਾਣਾ ਸਦਰ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਤੋਂ ਸੂਚਨਾ ਮਿਲੀ ਸੀ ਕਿ ਇੱਕ ਈ-ਰਿਕਸ਼ਾ ਵਿੱਚ ਅੱਠ ਬੱਚੇ ਸਵਾਰ ਹਨ ਜੋ ਉਨ੍ਹਾਂ ਦੇ ਪਿੰਡ ਦੇ ਨਹੀਂ ਹਨ। ਪੜਤਾਲ ਕਰਨ ਮਗਰੋਂ ਬੱਚਿਆਂ ਦੇ ਵਾਰਿਸਾਂ ਨੂੰ ਸੂਚਿਤ ਕੀਤਾ ਗਿਆ। ਵਾਰਸਾਂ ਨੇ ਥਾਣਾ ਸਦਰ ਪਹੁੰਚ ਕੇ ਦਸਿਆ ਕਿ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਨੇ ਪਿੰਡ ਦੇ ਸਕੂਲ ਵਿੱਚ ਪੜ੍ਹਨ ਲਈ ਪਾਇਆ ਸੀ ਪਰ ਉਹ ਸਕੂਲ ਜਾਣ ਸਮੇਂ ਘਰੋਂ ਭੱਜ ਜਾਂਦੇ ਸਨ, ਜਿਸ ਕਰਕੇ ਉਨ੍ਹਾਂ ਇਨ੍ਹਾਂ ਦਾ ਦਾਖਲਾ ਕਲਵਾਣੂੰ ਵਿੱਚ ਕਰਵਾਇਆ ਦਿੱਤਾ। ਇਸ ਮੌਕੇ ਵਾਰਸਾਂ ਨੇ ਪੁਲੀਸ ਪ੍ਰਸ਼ਾਸਨ ਅਤੇ ਗੁਰਦੇਵ ਸਿੰਘ ਟਿਵਾਣਾ ਦਾ ਧੰਨਵਾਦ ਕੀਤਾ।

Advertisement

Advertisement
Advertisement