ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਮਆਰਐੱਸਏਐੱਫਪੀਆਈ ਦੇ ਅੱਠ ਕੈਡਿਟ ਐੱਨਡੀਏ ਸਣੇ ਹੋਰ ਸਰਵਿਸਿਜ਼ ਟਰੇਨਿੰਗ ਅਕੈਡਮੀਆਂ ’ਚ ਹੋਏ ਸ਼ਾਮਲ

05:55 PM Jan 04, 2024 IST

ਚੰਡੀਗੜ੍ਹ, 4 ਜਨਵਰੀ
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮਆਰਐੱਸਏਐੱਫਪੀਆਈ), ਐੱਸਏਐੱਸ ਨਗਰ (ਮੁਹਾਲੀ) ਦੇ ਅੱਠ ਕੈਡਿਟ ਪਿਛਲੇ ਦੋ ਹਫ਼ਤਿਆਂ ਦੌਰਾਨ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ), ਟੈਕਨੀਕਲ ਐਂਟਰੀ ਸਕੀਮ (ਟੀਈਐੱਸ) ਤਹਿਤ ਕੈਡਿਟ ਟ੍ਰੇਨਿੰਗ ਵਿੰਗਜ਼ (ਸੀਟੀਡਬਲਿਊ) ਅਤੇ ਏਅਰ ਫੋਰਸ ਅਕੈਡਮੀ (ਏਐੱਫਏ) ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਅੱਠ ਕੈਡਿਟਾਂ ਦੇ ਸ਼ਾਮਲ ਹੋਣ ਨਾਲ ਇਸ ਇੰਸਟੀਚਿਊਟ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ 226 ਕੈਡਿਟ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਸ਼ਾਮਲ ਹੋ ਚੁੱਕੇ ਹਨ। ਇਸ ਸਬੰਧੀ ਅੱਜ ਇੱਥੇ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਸੰਸਥਾ ਦੇ 147 ਸਾਬਕਾ ਕੈਡਿਟ ਰੱਖਿਆ ਸੇਵਾਵਾਂ ਵਿੱਚ ਅਫ਼ਸਰ ਵਜੋਂ ਭਰਤੀ ਹੋਏ ਹਨ। 54.89 ਫ਼ੀਸਦ ਦੀ ਚੋਣ ਦਰ ਨਾਲ ਐੱਮਆਰਐੱਸਏਐੱਫਪੀਆਈ ਦੇਸ਼ ਦੀ ਸਭ ਤੋਂ ਸਫ਼ਲ ਸੰਸਥਾ ਵਜੋਂ ਉਭਰੀ ਹੈ। ਐੱਨਡੀਏ ਵਿੱਚ ਚੁਣੇ ਪੰਜ ਕੈਡਿਟਾਂ ਵਿੱਚ ਤੇਜਿੰਦਰਪਾਲ ਸਿੰਘ, ਅਸ਼ਮਿਤ, ਲਕਸ਼ਯ ਕੁਮਾਰ ਸ਼ਰਮਾ, ਵਿਸ਼ਵਾਸ ਮਿੱਤਲ ਅਤੇ ਮੋਕਸ਼ ਸੈਣੀ ਸ਼ਾਮਲ ਹਨ। ਦੋ ਕੈਡਿਟਾਂ ਸਕਸ਼ਮ ਮਲਿਕ ਅਤੇ ਮਹਿਤਾਬ ਸਿੰਘ ਸਿੱਧੂ ਨੇ ਟੈਕਨੀਕਲ ਐਂਟਰੀ ਸਕੀਮ (ਟੀਈਐੱਸ) ਤਹਿਤ ਕੈਡਿਟ ਟ੍ਰੇਨਿੰਗ ਵਿੰਗਜ਼ ਵਿੱਚ ਸੀਟਾਂ ਹਾਸਲ ਕੀਤੀਆਂ ਹਨ, ਜਦੋਂ ਕਿ ਗੁਰਸ਼ੇਰ ਸਿੰਘ ਚੀਮਾ ਏਅਰ ਫੋਰਸ ਅਕੈਡਮੀ (ਏਐੱਫਏ) ਵਿੱਚ ਸ਼ਾਮਲ ਹੋਏ। ਵੱਖ-ਵੱਖ ਅਕੈਡਮੀਆਂ ਵਿੱਚ ਸ਼ਾਮਲ ਹੋਣ ਉੱਤੇ ਵਧਾਈ ਦਿੰਦਿਆਂ ਸ੍ਰੀ ਅਰੋੜਾ ਨੇ ਇਨ੍ਹਾਂ ਸਾਰੇ ਕੈਡਿਟਾਂ ਨੂੰ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਨਵੇਂ ਮੌਕੇ ਦੇ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐੱਚ.ਚੌਹਾਨ ਨੇ ਕੈਡਿਟਾਂ ਨੂੰ ਆਪਣੇ ਫਰਜ਼ 'ਤੇ ਖਰਾ ਉਤਰਨ, ਪੰਜਾਬ ਦੇ ਯੋਗ ਸਪੂਤ ਅਤੇ ਰਾਸ਼ਟਰ ਦੇ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਇੰਸਟੀਚਿਊਟ ਦੇ ਨਵੇਂ ਕੋਰਸ (14ਵੇਂ ਕੋਰਸ) ਲਈ ਦਾਖ਼ਲਾ ਪ੍ਰੀਖਿਆ 14 ਜਨਵਰੀ ਨੂੰ ਹੋਣੀ ਹੈ, ਜਿਸ ਲਈ 4100 ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ, ਜੋ ਕਿ ਆਪਣੇ ਆਪ ਵਿੱਚ ਰਿਕਾਰਡ ਹੈ।

Advertisement

Advertisement