For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਅੱਗ ਲੱਗਣ ਕਾਰਨ ਅੱਠ ਇਮਾਰਤਾਂ ਸੜੀਆਂ

06:20 PM Nov 16, 2023 IST
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਅੱਗ ਲੱਗਣ ਕਾਰਨ ਅੱਠ ਇਮਾਰਤਾਂ ਸੜੀਆਂ
A shed and building burning at night.
Advertisement

ਭੱਦਰਵਾਹ/ਜੰਮੂ, 16 ਨਵੰਬਰ

Advertisement

ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੀ ਭੱਦਰਵਾਹ ਪੱਟੀ ਵਿੱਚ ਵੀਰਵਾਰ ਨੂੰ ਅੱਗ ਲੱਗਣ ਕਾਰਨ ਅੱਠ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ। ਭੱਦਰਵਾਹ ਦੇ ਚਿਨਨੋਟ ਇਲਾਕੇ 'ਚ ਸਵੇਰੇ 4.45 ਵਜੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡੋਡਾ ਦੇ ਸੀਨੀਅਰ ਪੁਲੀਸ ਕਪਤਾਨ ਅਬਦੁਲ ਕਯੂਮ ਨੇ ਪੀਟੀਆਈ ਨੂੰ ਦੱਸਿਆ, "ਅੱਗ ਬੁਝਾਉਣ ਲਈ ਪੰਜ ਅੱਗ ਬੁਝਾਊ ਮਸ਼ੀਨਾਂ ਨੂੰ ਤੁਰੰਤ ਸੇਵਾ ਵਿੱਚ ਲਗਾਇਆ ਗਿਆ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।" ਉਨ੍ਹਾਂ ਦੱਸਿਆ ਕਿ ਅੱਗ ਨਾਲ ਅੱਠ ਇਮਾਰਤਾਂ ਸੜ ਗਈਆਂ ਪਰ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਨੁਕਸਾਨੇ ਗਏ ਢਾਂਚੇ ਵਿੱਚ ਰਿਹਾਇਸ਼ੀ ਘਰ, ਇੱਕ ਗੈਸਟ ਹਾਊਸ ਅਤੇ ਇੱਕ ਫੂਡ ਜੁਆਇੰਟ ਸ਼ਾਮਲ ਹਨ। -ਪੀਟੀਆਈ

Advertisement

Advertisement
Author Image

A.S. Walia

View all posts

Advertisement