ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੱਠ ਮੁੱਕੇਬਾਜ਼ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ

07:31 AM Dec 01, 2023 IST

ਨਵੀਂ ਦਿੱਲੀ, 30 ਨਵੰਬਰ
ਅੱਠ ਭਾਰਤੀ ਮੁੱਕੇਬਾਜ਼ਾਂ ਨੇ ਅੱਜ ਅਰਮੀਨੀਆ ਦੇ ਯੇਰੇਵਾਨ ਵਿੱਚ ਚੱਲ ਰਹੀ ਆਈਬੀਏ ਜੂਨੀਅਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਛੇਵੇਂ ਦਿਨ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਤਗ਼ਮਾ ਯਕੀਨੀ ਬਣਾਇਆ। ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਭਾਰਤ ਦੀਆਂ ਸੱਤ ਜੂਨੀਅਰ ਲੜਕੀਆਂ ਵਿੱਚੋਂ ਛੇ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਏਸ਼ੀਅਨ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀਆਂ ਦੋ ਸੋਨ ਤਗ਼ਮਾ ਜੇਤੂ ਪਰੀ (50 ਕਿਲੋ) ਅਤੇ ਨਿਧੀ (66 ਕਿਲੋ) ਨੇ ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਕ੍ਰਮਵਾਰ ਰੋਮਾਨੀਆ ਦੀ ਮਿਊਲੇਰ ਮਿਕਾਇਲਾ ਅਤੇ ਚੀਨੀ ਤਾਇਪੇ ਦੀ ਕਾਓ ਚੁਨ ਏਈ ਨੂੰ 5-0 ਦੇ ਬਰਾਬਰ ਫਰਕ ਨਾਲ ਹਰਾਇਆ। ਪਾਇਲ (48 ਕਿਲੋ) ਨੇ ਆਇਰਲੈਂਡ ਦੀ ਡੋਹਰਟੀ ਲਾਰੇਨ ਖ਼ਿਲਾਫ਼ 5-0 ਦੀ ਜਿੱਤ ਦਰਜ ਕੀਤੀ, ਜਦਕਿ ਅਮੀਸ਼ਾ (54 ਕਿਲੋ) ਦੱਖਣੀ ਕੋਰੀਆ ਦੀ ਕਿਮ ਜਿਆਈ ਖ਼ਿਲਾਫ਼ ਸਰਬਸੰਮਤੀ ਫ਼ੈਸਲੇ ਨਾਲ ਜਿੱਤੀ। ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਨੇਹਾ ਲੂੰਥੀ (46 ਕਿਲੋ) ਨੇ ਬੇਲਾਰੂਸ ਦੀ ਹਿਜੋਸਕਾਇਆ ਤੋਂ 4-1 ਨਾਲ ਜਿੱਤ ਦਰਜ ਕੀਤੀ। ਪ੍ਰਾਚੀ (54 ਕਿਲੋ) ਨੂੰ ਵੀ ਕਜ਼ਾਖਸਤਾਨ ਦੀ ਸੇਈਤਖਾਨਕਿਜ਼ਿਕ ਪੇਨਾਰ ਖ਼ਿਲਾਫ਼ 3-2 ਨਾਲ ਜਿੱਤ ਦਰਜ ਕੀਤੀ। ਜੁਆਏਸ੍ਰੀ ਦੇਵੀ (60 ਕਿਲੋ) ਕੁਆਰਟਰ ਫਾਈਨਲ ਵਿੱਚ ਹਾਰਨ ਵਾਲੀ ਇਕਲੌਤੀ ਭਾਰਤੀ ਮਹਿਲਾ ਮੁੱਕੇਬਾਜ਼ ਰਹੀ। ਲੜਕਿਆਂ ਦੇ ਵਰਗ ਵਿੱਚ ਭਾਰਤ ਦੇ ਚਾਰ ਵਿੱਚੋਂ ਦੋ ਮੁੱਕੇਬਾਜ਼ਾਂ ਨੇ ਤਗ਼ਮਿਆਂ ਦੀ ਦੌੜ ਵਿੱਚ ਜਗ੍ਹਾ ਬਣਾਈ। ਏਸ਼ਿਆਈ ਜੂਨੀਅਰ ਚੈਂਪੀਅਨਸ਼ਿਪ ਦੇ ਸੋਨ ਤਗ਼ਮਾ ਜੇਤੂ ਹਾਰਦਿਕ ਪੰਵਾਰ (80 ਕਿਲੋ) ਅਤੇ ਜਤਿਨ (54 ਕਿਲੋ) ਨੇ ਕ੍ਰਮਵਾਰ ਦੱਖਣੀ ਕੋਰੀਆ ਦੇ ਪਾਰਕ ਡੇਮਹਿਯੋਨ ਅਤੇ ਜਾਰਜੀਆ ਦੇ ਮੁਸ਼ਕੁਦਿਆਨੀ ਡੇਵਿਚ ਖ਼ਿਲਾਫ਼ ਸਰਬਸੰਮਤੀ ਨਾਲ ਜਿੱਤਦਿਆਂ ਆਖ਼ਰੀ ਚਾਰ ਵਿੱਚ ਜਗ੍ਹਾ ਬਣਾਈ। -ਪੀਟੀਆਈ

Advertisement

ਨੈਸ਼ਨਲ ਮੁੱਕੇਬਾਜ਼ੀ: ਪੰਘਾਲ ਤੇ ਥਾਪਾ ਸੈਮੀਫਾਈਨਲ ’ਚ

ਸ਼ਿਲਾਂਗ: ਅਮਿਤ ਪੰਘਾਲ (51 ਕਿਲੋ) ਅਤੇ ਸੰਜੀਤ (92 ਕਿਲੋ) ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਤੇ ਐੱਸਐੱਸਸੀਬੀ ਦੇ 12 ਮੁੱਕੇਬਾਜ਼ ਪੁਰਸ਼ਾਂ ਦੀ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਦਾਖ਼ਲ ਹੋ ਗਏ ਹਨ। ਛੇ ਵਾਰ ਦਾ ਏਸ਼ੀਅਨ ਚੈਂਪੀਅਨਸ਼ਿਪ ਤਗ਼ਮਾ ਜੇਤੂ ਸ਼ਿਵਾ ਥਾਪਾ ਵੀ ਆਖ਼ਰੀ ਚਾਰ ਵਿੱਚ ਪਹੁੰਚ ਗਿਆ। ਉਸ ਨੇ ਦਿੱਲੀ ਦੇ ਸ਼ਸ਼ਾਂਕ ਪ੍ਰਧਾਨ ਨੂੰ 5-0 ਨਾਲ ਹਰਾਇਆ ਅਤੇ ਹੁਣ ਉਸ ਦਾ ਸਾਹਮਣਾ ਮਹਾਰਾਸ਼ਟਰ ਦੇ ਹਰਿਵੰਸ਼ ਤਿਵਾੜੀ ਨਾਲ ਹੋਵੇਗਾ। ਪੰਘਾਲ ਨੇ ਜੰਮੂ ਕਸ਼ਮੀਰ ਦੇ ਮੁਹੰਮਦ ਆਰਿਫ ਨੂੰ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ’ਤੇ ਹਰਾਇਆ। ਹੁਣ ਉਸ ਦਾ ਸਾਹਮਣਾ ਆਰਐੱਸਪੀਬੀ ਦੇ ਅੰਕਿਤ ਨਾਲ ਹੋਵੇਗਾ। ਸੰਜੀਤ ਨੇ 2018 ਰਾਸ਼ਟਰਮੰਡਲ ਖੇਡਾਂ ਦੇ ਕਾਂਸੇ ਦਾ ਤਗ਼ਮਾ ਜੇਤੂ ਆਰਐੱਸਪੀਬੀ ਦੇ ਨਮਨ ਤੰਵਰ ਨੂੰ 92 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਹਰਾਇਆ। ਹੁਣ ਉਸ ਦਾ ਸਾਹਮਣਾ ਅਖਿਲ ਭਾਰਤੀ ਪੁਲੀਸ ਦੇ ਵਿੱਕੀ ਨਾਲ ਹੋਵੇਗਾ। ਐੱਸਐੱਸਸੀਬੀ ਦੇ ਬਰੁਣ ਸਿੰਘ (48 ਕਿਲੋ), ਪਵਨ (54 ਕਿਲੋ), ਸਚਿਨ (57 ਕਿਲੋ), ਆਕਾਸ਼ (60 ਕਿਲੋ), ਵੰਸ਼ਜ (63.5 ਕਿਲੋ), ਰਜਤ (67 ਕਿਲੋ), ਆਕਾਸ਼ (71 ਕਿਲੋ), ਦੀਪਕ (75 ਕਿਲੋ), ਲਕਸ਼ੈ (80 ਕਿਲੋ) ਅਤੇ ਜੁਗਨੂੁੰ (86 ਕਿਲੋ) ਨੇ ਵੀ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਸਾਗਰ (92 ਕਿਲੋ ਤੋਂ ਵੱਧ) ਨੇ ਚੰਡੀਗੜ੍ਹ ਦੇ ਨਵਜੋਤ ਸਿੰਘ ਨੂੰ ਹਰਾਇਆ। ਹੁਣ ਉਸ ਦਾ ਸਾਹਮਣਾ ਦਿੱਲੀ ਦੇ ਵਿਸ਼ਾਲ ਕੁਮਾਰ ਨਾਲ ਹੋਵੇਗਾ। -ਪੀਟੀਆਈ

Advertisement
Advertisement
Advertisement