ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ੀਲੇ ਪਦਾਰਥਾਂ, ਹਥਿਆਰਾਂ ਸਣੇ ਅੱਠ ਕਾਬੂ

07:18 AM Jul 29, 2024 IST

ਪੱਤਰ ਪ੍ਰੇਰਕ
ਜਲੰਧਰ, 28 ਜੁਲਾਈ
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ 8 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਭਾਰੀ ਮਾਤਰਾ ਸਣੇ ਕਾਬੂ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਜਗਰੂਪ ਸਿੰਘ ਵਾਸੀ ਪਿੰਡ ਜਾਮਾ ਰਾਏ ਜ਼ਿਲ੍ਹਾ ਤਰਨ ਤਾਰਨ ਅਤੇ ਭਵਜੋਤ ਸਿੰਘ ਵਾਸੀ ਪਿੰਡ ਧੋਗੜੀ ਜ਼ਿਲ੍ਹਾ ਜਲੰਧਰ, ਜੋ ਨਾਜਾਇਜ਼ ਅਸਲਾ ਵੇਚਣ ਦਾ ਧੰਦਾ ਕਰ ਰਹੇ ਸਨ ਨੂੰ ਰੇਲਵੇ ਕਲੋਨੀ ਜਲੰਧਰ ਕੋਲ ਕਾਰ ਨੰਬਰ ਪੀ.ਬੀ.63-ਡੀ-6500 ਸਣੇ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ 100 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ। ਜਗਰੂਪ ਸਿੰਘ ਨੇ ਕਬੂਲ ਕੀਤਾ ਕਿ ਮੁਲਜ਼ਮ ਰਵਿੰਦਰ ਸਿੰਘ ਵਾਸੀ 1 ਕਰਤਾਰ ਨਗਰ ਛੇਹਰਟਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਅਨਿਲ ਗੁਪਤਾ ਉਰਫ਼ ਕਾਲੀ ਵਾਸੀ ਕਰਤਾਰਪੁਰ ਜਲੰਧਰ ਵੀ ਸ਼ਾਮਲ ਸੀ। ਮਗਰੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਦੌਰਾਨ ਰਵਿੰਦਰ ਸਿੰਘ ਨੇ ਆਪਣੇ ਸਬੰਧਾਂ ਦਾ ਖੁਲਾਸਾ ਬਿਕਰਮਜੀਤ ਸਿੰਘ ਵਾਸੀ ਪਿੰਡ ਗੁਮਾਨਪੁਰ ਅੰਮ੍ਰਿਤਸਰ ਨਾਲ ਕੀਤਾ। ਮਗਰੋਂ ਬਿਕਰਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 100460 ਨਸ਼ੀਲੀਆਂ ਗੋਲੀਆਂ ਅਤੇ 4320 ਨਸ਼ੀਲੇ ਕੈਪਸੂਲ ਬਰਾਮਦ ਹੋਏ। ਅੱਗੋਂ ਬਿਕਰਮ ਦੇ ਸਬੰਧ ਤਰਸੇਮ ਸਿੰਘ ਉਰਫ ਤੋਤਾ ਵਾਸੀ ਪਿੰਡ ਵਡਾਲੀ ਅੰਮ੍ਰਿਤਸਰ ਅਤੇ ਸੁਮਿਤ ਚੋਲੇ ਉਰਫ ਬਾਬੁਲ ਉਰਫ ਰਾਘਵ ਵਾਸੀ ਜਗਦੀਸ਼ਪੁਰਾ ਜ਼ਿਲ੍ਹਾ ਆਗਰਾ ਯੂਪੀ ਸਾਹਮਣੇ ਆਏ। ਫੇਰ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਰਵਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਵੱਲੋਂ ਦਿੱਤੇ ਇਕਬਾਲੀਆ ਬਿਆਨ ਅਨੁਸਾਰ ਪ੍ਰਤਾਪ ਸਿੰਘ ਵਾਸੀ ਅਚਿੰਤ ਕੋਟ ਡਾਕਖਾਨਾ ਹੁਸ਼ਿਆਰ ਨਗਰ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਕੋਲੋਂ 6400 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲੀਸ ਨੇ ਹੁਣ ਤੱਕ 100 ਗ੍ਰਾਮ ਹੈਰੋਇਨ, ਪਿਸਤੌਲ 32 ਬੋਰ, ਦੋ ਕਾਰਤੂਸ, ਗੋਲੀਆਂ 106860, ਕੈਪਸੂਲ 4320 ਅਤੇ ਕਾਰ ਬਰਾਮਦ ਕੀਤੀ ਹੈ।

Advertisement

Advertisement