ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁੱਟਮਾਰ ਤੇ ਲੁੱਟ-ਮਾਰ ਦੇ ਦੋਸ਼ ਹੇਠ ਅੱਠ ਗ੍ਰਿਫ਼ਤਾਰ

10:14 PM Jun 29, 2023 IST

ਖੇਤਰੀ ਪ੍ਰਤੀਨਿਧ

Advertisement

ਚੰਡੀਗੜ੍ਹ, 23 ਜੂਨ

ਸਥਾਨਕ ਪੁਲੀਸ ਨੇ ਇੱਥੇ ਮੌਲੀ ਜੱਗਰਾਂ ਕਲੋਨੀ ਵਿੱਚ ਕੁੱਟ ਮਾਰ ਤੇ ਲੁੱਟ-ਖੋਹ ਦੇ ਮਾਮਲੇ ਵਿੱਚ ਨਾਬਾਲਗ ਸਣੇ ਕੁਲ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੌਲੀ ਜੱਗਰਾਂ ਵਾਸੀ ਰੋਹਿਤ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਵਿਕਾਸ ਨਗਰ ਨੇੜੇ 7-8 ਅਣਪਛਾਤਿਆਂ ਨੇ ਘੇਰ ਕੇ ਕੁੱਟ-ਮਾਰ ਕੀਤੀ ਸੀ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ‘ਤੇ ਚਾਕੂ ਨਾਲ ਵੀ ਹਮਲਾ ਕੀਤਾ ਗਿਆ ਤੇ ਜਦੋਂ ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਉਸ ਦੇ ਮੋਬਾਈਲ ਫੋਨ ਸਣੇ ਉਸ ਦਾ ਬਟੂਆ ਆਦਿ ਖੋਹ ਕੇ ਫ਼ਰਾਰ ਹੋ ਗਏ। ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ (21), ਸੋਮਨਾਥ (19), ਸਚਿਨ (19), ਨਿਸ਼ੀਥ (19), ਅਲੋਕ (18.5), ਰਾਹੁਲ ਮਰਦ (19) ਸਾਰੇ ਨਿਵਾਸੀ ਮੌਲੀ ਜੱਗਰਾਂ ਕਲੋਨੀ ਅਤੇ ਵਿਨੈ (19) ਵਾਸੀ ਰਾਜੀਵ ਕਾਲੋਨੀ ਪੰਚਕੂਲਾ ਵਜੋਂ ਹੋਈ ਹੈ। ਇਕ ਮੁਲਜ਼ਮ ਨਾਬਾਲਗ ਹੈ।

Advertisement

Advertisement
Tags :
ਕੁੱਟਮਾਰਗ੍ਰਿਫ਼ਤਾਰਲੁੱਟ-ਮਾਰ
Advertisement