For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਦੇ ਕਤਲ ਦੇ ਦੋਸ਼ ਹੇਠ ਅੱਠ ਮੁਲਜ਼ਮ ਗ੍ਰਿਫ਼ਤਾਰ

08:02 AM Jun 06, 2024 IST
ਨੌਜਵਾਨ ਦੇ ਕਤਲ ਦੇ ਦੋਸ਼ ਹੇਠ ਅੱਠ ਮੁਲਜ਼ਮ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸਪੀ (ਡੀ) ਸੰਦੀਪ ਸਿੰਘ ਮੌੜ ਤੇ ਹੋਰ।
Advertisement

ਰਵਿੰਦਰ ਰਵੀ
ਬਰਨਾਲਾ 5 ਜੂਨ
ਪੁਲੀਸ ਨੇ ਪਿਛਲੇ ਦਿਨੀਂ ਪਿੰਡ ਕਾਲੇਕੇ ’ਚ ਦਿਨ ਦਿਹਾੜੇ ਹੋਏ ਨੌਜਵਾਨ ਦੇ ਕਤਲ ’ਚ ਸ਼ਾਮਲ 15 ਮੁਲਜ਼ਮਾਂ ’ਚੋਂ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਰਿਮਾਂਡ ਲਈ ਅਦਾਲਤ ’ਚ ਪੇਸ਼ ਕੀਤਾ। ਕੇਸ ਦੀ ਜਾਣਕਾਰੀ ਦਿੰਦਿਆਂ ਐੱਸਪੀ (ਡੀ) ਸੰਦੀਪ ਸਿੰਘ ਮੌੜ ਨੇ ਦੱਸਿਆ ਕਿ 26 ਮਈ ਨੂੰ ਸ਼ਾਮ 4 ਵਜੇ ਦੇ ਕਰੀਬ ਪਿੰਡ ਕਾਲੇਕੇ ਵਿੱਚ 15 ਤੋਂ ਜ਼ਿਆਦਾ ਨੌਜਵਾਨਾਂ ਨੇ ਰੁਪਿੰਦਰ ਸ਼ਰਮਾ ਉਰਫ਼ ਰਵੀ ਨੂੰ ਮਾਰੂ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਅਤੇ ਉਸ ਦੇ ਇੱਕ ਦੋਸਤ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਮ੍ਰਿਤਕ ਦੇ ਚਾਚੇ ਹਰਵਿੰਦਰ ਸਿੰਘ ਦੇ ਬਿਆਨ ’ਤੇ ਥਾਣਾ ਧਨੌਲਾ ਵਿੱਚ ਪ੍ਰਗਟ ਸਿੰਘ­­­­­­, ਮੁੰਨਾ­­, ਬੰਟੀ,­ ਕਿੱਦੀ­, ਸੁਰਜੀਤ ਸਿੰਘ,­ ਨਵਨੀਤ ਸ਼ਰਮਾ ਨਵੀ, ­ਸਿਮਰਜੀਤ ਸਿੰਘ, ­ਕਾਕਾ,­ ਗਗਨਦੀਪ ਸਿੰਘ ,­ਦੀਪ,­ ਨਵਜੋਤ ਸਿੰਘ ਵਾਸੀ ਕਾਲੇਕੇ­, ਖਾਨ ਵਾਸੀ ਕੋਟਦੁੰਨਾ,­ ਮਨਪਿੰਦਰ ਸਿੰਘ ਵਾਸੀ ਨੱਥਾ ਸਿੰਘ ਵਾਲਾ,­ ਯਾਦਵਿੰਦਰ ਸਿੰਘ ਵਾਸੀ ਫਤਿਹਗੜ੍ਹ ਛੰਨਾ ਤੋਂ ਇਲਾਵਾ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਲਗਾਤਾਰ ਛਾਪੇ ਮਾਰ ਰਹੀ ਸੀ। ਪੁਲੀਸ ਵੱਲੋਂ 15 ਮੁਲਜ਼ਮਾਂ ’ਚੋਂ 8 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਅਤੇ ਮੁਲਜ਼ਮਾਂ ਦੀ ਆਪਸੀ ਰੰਜਿਸ਼ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ’ਚ ਯਾਦਵਿੰਦਰ ਸਿੰਘ, ­ਸਿਮਰਜੀਤ ਸਿੰਘ, ­ਜਗਦੀਪ ਸਿੰਘ,­ ਪ੍ਰਗਟ ਸਿੰਘ,­ ਨਵਨੀਤ ਸ਼ਰਮਾ ਨਵੀ, ­ਗਗਨਦੀਪ ਸਿੰਘ­, ਨਵਜੋਤ ਸਿੰਘ ਅਤੇ ਸੁਰਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਮੁਲਜ਼ਮਾਂ ਕੋਲੋਂ ਮਾਰੂ ਹਥਿਆਰ ਅਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×