For the best experience, open
https://m.punjabitribuneonline.com
on your mobile browser.
Advertisement

ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼ ਹੇਠ ਅੱਠ ਮੁਲਜ਼ਮ ਗ੍ਰਿਫ਼ਤਾਰ

10:20 AM Apr 22, 2024 IST
ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ ਹੇਠ ਅੱਠ ਮੁਲਜ਼ਮ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਜਲੰਧਰ, 21 ਅਪਰੈਲ
ਇੱਥੇ ਨਕੋਦਰ ’ਚ 16 ਸਾਲਾ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਮਾਮਲੇ ’ਚ ਪੁਲੀਸ ਨੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਜਲੰਧਰ ਦਿਹਾਤੀ ਪੁਲੀਸ ਦੀ ਐੱਸਪੀ ਜਸਰੂਪ ਕੌਰ ਬਾਠ ਨੇ ਕੀਤੀ ਹੈ।
ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਲੜਕੀ ਸ੍ਰੀ ਮੁਕਤਸਰ ਸਾਹਿਬ ਤੋਂ ਨਕੋਦਰ ਵਿਖੇ ਮੱਥਾ ਟੇਕਣ ਆਈ ਸੀ। ਕੇਸ ਦੀ ਜਾਂਚ ਡੀਐੱਸਪੀ ਨਕੋਦਰ ਕੁਲਵਿੰਦਰ ਸਿੰਘ ਵਿਰਕ ਵੱਲੋਂ ਕੀਤੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਮੱਥਾ ਟੇਕਣ ਮਗਰੋਂ ਕਮਰਾ ਲੈਣ ਲਈ ਧਰਮਸ਼ਾਲਾ ਗਈ ਤਾਂ ਸੁੰਦਰ ਨਗਰ ਨਕੋਦਰ ਦਾ ਰਹਿਣ ਵਾਲਾ ਕਰਨ ਉਸ ਨੂੰ ਕਮਰਾ ਦਿਵਾਉਣ ਲਈ ਆਪਣੇ ਨਾਲ ਲੈ ਗਿਆ। ਕਰਨ ਦੇ ਨਾਲ ਉਸ ਦਾ ਦੋਸਤ ਪਵਨ ਵੀ ਸੀ। ਦੋਵੇਂ ਲੜਕੀ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਜਲੰਧਰ ਰੋਡ ’ਤੇ ਸਿਆਣੀਵਾਲ ਫਾਟਕ ਨੇੜੇ ਸੁੰਨਸਾਨ ਜਗ੍ਹਾ ’ਤੇ ਲੈ ਗਏ ਅਤੇ ਉਸ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਮੁਲਜ਼ਮ ਫਿਰ ਲੜਕੀ ਨੂੰ ਨਕੋਦਰ ਸਬਜ਼ੀ ਮੰਡੀ ਨੇੜੇ ਛੱਡ ਗਿਆ। ਸੁੰਦਰ ਨਗਰ ਨਕੋਦਰ ਦਾ ਰਹਿਣ ਵਾਲਾ ਮੁਕੇਸ਼ ਕੁਮਾਰ ਯਾਦਵ ਉਸ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਸ਼ੰਕਰ ਰੋਡ ਨਹਿਰ ਦੇ ਕੰਢੇ ਲੈ ਗਿਆ ਜਿੱਥੇ ਮੁਕੇਸ਼ ਯਾਦਵ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਨਾਲ ਜਬਰ-ਜਨਾਹ ਕੀਤਾ। ਮਗਰੋਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਵਨੀਤ ਸਿੰਘ, ਚੰਦਨ ਅਤੇ ਵਿਕਰਾਲ ਰਾਜ ਵਾਸੀ ਆਜ਼ਾਦ ਨਗਰ, ਮੁਕੇਸ਼ ਵਾਸੀ ਰਹਿਮਾਨਪੁਰਾ ਅਤੇ ਅਜੇ ਕੁਮਾਰ ਵਾਸੀ ਵਿਜੇ ਨਗਰ ਕਲੋਨੀ ਨੂੰ ਵੀ ਬੁਲਾ ਲਿਆ ਅਤੇ ਜਬਰ-ਜਨਾਹ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×