ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੱਗੂ ਗੁਦਰਾਣਾ ਕਤਲ ਮਾਮਲੇ ਵਿੱਚ ਅੱਠ ਮੁਲਜ਼ਮ ਗ੍ਰਿਫ਼ਤਾਰ

08:48 AM Jun 23, 2024 IST

ਪੱਤਰ ਪ੍ਰੇਰਕ
ਕਾਲਾਂਵਾਲੀ, 22 ਜੂਨ
ਪਿੰਡ ਗੁਦਰਾਣਾ ਵਿੱਚ ਬੀਤੀ 10 ਜੂਨ ਨੂੰ ਦਵਿੰਦਰ ਉਰਫ ਗੱਗੂ ਗੁਦਰਾਣਾ ਕਤਲ ਕੇਸ ਵਿੱਚ ਥਾਣਾ ਕਾਲਾਂਵਾਲੀ ਪੁਲੀਸ, ਸੀਆਈਏ ਸਟਾਫ ਪੁਲੀਸ ਅਤੇ ਸਾਈਬਰ ਸੈੱਲ ਦੀ ਸਾਂਝੀ ਟੀਮ ਨੇ ਤਿੰਨ ਨਾਬਾਬਿਗ ਮੁੰਡਿਆਂ ਸਮੇਤ ਅੱਠ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਉਰਫ਼ ਲੱਖਾ ਵਾਸੀ ਦਾਦੂ, ਹਰਪ੍ਰੀਤ ਉਰਫ਼ ਘੁੱਗੀ, ਗੁਰਦੀਪ ਸਿੰਘ, ਕੁਲਜੀਤ ਸਿੰਘ ਵਾਸੀ ਗੁਦਰਾਣਾ ਅਤੇ ਹਰਜਿੰਦਰ ਸਿੰਘ ਉਰਫ ਜਿੰਦਾ ਵਾਸੀ ਖੋਖਰ ਵਜੋਂ ਹੋਈ ਹੈ। ਕਾਲਾਂਵਾਲੀ ਥਾਣਾ ਇੰਚਾਰਜ ਚਾਂਦ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਉਰਫ ਸੀਪਾ ਵਾਸੀ ਪਿੰਡ ਗੁਦਰਾਣਾ ਦੇ ਬਿਆਨਾਂ ’ਤੇ ਮਿਤੀ 10 ਜੂਨ ਨੂੰ ਉਹ ਅਤੇ ਉਸ ਦਾ ਦੋਸਤ ਦਵਿੰਦਰ ਸਿੰਘ ਉਰਫ ਗੱਗੂ ਸਵੇਰੇ ਜਦੋਂ ਸੈਰ ਕਰਕੇ ਵਾਪਸ ਰਹੇ ਸਨ ਤਾਂ ਇਕ ਕਾਰ ਚਾਲਕ ਨੇ ਗੱਗੂ ਨੂੰ ਮਾਰਨ ਦੀ ਨੀਅਤ ਨਾਲ ਆਪਣੀ ਕਾਰ ਦੀ ਸਿੱਧੀ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦਾ ਦੋਸਤ ਗੱਗੂ ਸਾਈਡ ’ਤੇ ਜਾ ਡਿੱਗਾ। ਇਸੇ ਦੌਰਾਨ ਦੋ ਗੱਡੀਆਂ ਅਤੇ ਇੱਕ ਮੋਟਰਸਾਈਕਲ ਆ ਗਏ ਅਤੇ 10-12 ਵਿਅਕਤੀ ਪਿਸਤੌਲ, ਤਲਵਾਰਾਂ ਲੈ ਕੇ ਉਨ੍ਹਾਂ ਨੇ ਗੱਗੂ ’ਤੇ ਹਮਲਾ ਕਰ ਦਿੱਤਾ। ਉਸ ਦੇ ਦੋਸਤ ਨੇ ਆਪਣੀ ਜਾਨ ਬਚਾਉਣ ਲਈ ਜਗਸੀਰ ਸਿੰਘ ਦੇ ਘਰ ਛੁਪਣ ਦੀ ਕੋਸ਼ਿਸ਼ ਕੀਤੀ ਤਾਂ ਹੱਥਾਂ ਵਿੱਚ ਤਲਵਾਰਾਂ ਲੈ ਕੇ ਕਾਰ ਅਤੇ ਮੋਟਰਸਾਈਕਲ ’ਤੇ ਆਏ ਵਿਅਕਤੀਆਂ ਨੇ ਉਸ ਦੇ ਦੋਸਤ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਜਦੋਂ ਉਸ ਦੇ ਦੋਸਤ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਗੱਗੂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਕਤਲ ਦਾ ਕੇਸ ਦਰਜ ਕੀਤਾ ਗਿਆ ਤਾਂ ਐਸਪੀ ਦੇ ਨਿਰਦੇਸ਼ਾਂ ਅਨੁਸਾਰ ਤਿੰਨ ਟੀਮਾਂ ਬਣਾਈਆਂ ਗਈਆਂ। ਮੁਲਜ਼ਮਾਂ ਖ਼ਿਲਾਫ਼ ਸਬੂਤ ਇਕੱਠੇ ਕਰਦੇ ਹੋਏ ਪੁਲੀਸ ਨੇ ਤਿੰਨ ਨਾਬਾਲਗ ਮੁੰਡਿਆਂ ਸਮੇਤ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement

Advertisement
Advertisement