ਈਦ-ਉਲ-ਜ਼ੁਹਾ: ਬਲੀ ਦੇਣ ਲਈ ਲੱਖਾਂ ਰੁਪਏ ’ਚ ਵਿਕੇ ਬੱਕਰੇ
08:40 AM Jun 17, 2024 IST
Advertisement
ਭੋਪਾਲ, 16 ਜੂਨ
ਈਦ-ਉਲ-ਜ਼ੁਹਾ ਤੋਂ ਪਹਿਲਾਂ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਬੱਕਰਿਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇੱਥੇ ਇੱਥ ਵਿਕਰੇਤਾ ਨੇ ਬੱਕਰਿਆਂ ਦੀ ਕੀਮਤ 50,000 ਰੁਪਏ ਤੋਂ 7.5 ਲੱਖ ਰੁਪਏ ਦੇ ਵਿਚਕਾਰ ਰੱਖੀ ਹੈ। ਬੱਕਰੇ ਵੇਚਣ ਵਾਲੇ ਸਈਅਦ ਸ਼ਹਾਬ ਅਲੀ ਨੇ ਕਿਹਾ, ‘‘ਮੈਂ ਮੁੰਬਈ, ਪੁਣੇ, ਨਾਗਪੁਰ ਅਤੇ ਗੁਜਰਾਤ ਵਿੱਚ ਬੱਕਰੇ ਵੇਚੇ ਹਨ। ਬੱਕਰਿਆਂ ਦੀ ਕੀਮਤ 50,000 ਰੁਪਏ ਤੋਂ ਲੈ ਕੇ 7.5 ਲੱਖ ਰੁਪਏ ਤੱਕ ਹੈ। ਮੈਂ ਸ਼ਾਨ-ਏ-ਭੋਪਾਲ ਚਾਰ ਲੱਖ ਰੁਪਏ ਵਿੱਚ ਵੇਚਿਆ ਹੈ। ਮੈਂ ਆਪਣਾ 155 ਕਿਲੋ ਵਜ਼ਨ ਵਾਲਾ ਬੱਕਰਾ ‘ਰਫ਼ਤਾਰ’ ਸੱਤ ਲੱਖ ਰੁਪਏ ਵਿੱਚ ਵੇਚਿਆ ਹੈ। ਦੇਸ਼ ਭਰ ਵਿੱਚ ਸੋਮਵਾਰ ਨੂੰ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਬਕਰੀਦ ਤੋਂ ਪਹਿਲਾਂ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਪੁਲੀਸ ਨੇ ਪੈਦਲ ਮਾਰਚ ਕੀਤਾ। -ਏਐੱਨਆਈ
Advertisement
Advertisement