ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਈਦ:ਮੁਸਲਿਮ ਭਾਈਚਾਰੇ ਨੇ ਯਾਤਰਾ ਕੱਢੀ

07:37 AM Sep 17, 2024 IST
ਫਰੀਦਾਬਾਦ ਵਿੱਚ ਮੁਸਿਲਮ ਭਾਈਚਾਰੇ ਵੱਲੋਂ ਈਦ ਮੌਕੇ ਕੱਢੀ ਗਈ ਯਾਤਰਾ। -ਫੋਟੋ: ਕੁਲਵਿੰਦਰ ਕੌਰ

ਪੱਤਰ ਪ੍ਰੇਰਕ
ਫਰੀਦਾਬਾਦ, 16 ਸਤੰਬਰ
ਪੈਗੰਬਰ ਮੁਹੰਮਦ ਦੇ ਜਨਮ ਦਿਨ ਮੌਕੇ ਜ਼ਿਲ੍ਹੇ ਦੇ ਮੁਸਲਿਮ ਭਾਈਚਾਰੇ ਵੱਲੋਂ ਸ਼ਹਿਰ ਵਿੱਚ ਯਾਤਰਾ ਕੱਢੀ ਗਈ ਜਿਸ ਵਿੱਚ ਜ਼ਿਲ੍ਹੇ ਦੀਆਂ ਮੁੱਖ ਮੁਸਲਿਮ ਸੰਸਥਾਵਾਂ ਦੇ ਆਗੂਆਂ ਅਤੇ ਕਾਰਕੁਨਾਂ ਨੇ ਸ਼ਿਰਕਤ ਕੀਤੀ। ਇਹ ਪੈਦਲ ਯਾਤਰਾ ਜਵਾਹਰ ਕਲੋਨੀ ਦੇ ਨੈਣ ਚੌਕ ਨੰਗਲਾ ਰੋਡ ਤੋਂ ਸ਼ੁਰੂ ਹੋਈ ਅਤੇ ਪੁਰਾਣੇ ਫਰੀਦਾਬਾਦ ਦੇ ਤਲਾਬ ਨੇੜੇ ਤਕੀਆ ਵਾਲੀ ਮਸਜਿਦ ਤੱਕ ਪਹੁੰਚ ਕੇ ਖਤਮ ਹੋਈ। ਯਾਤਰਾ ਦੌਰਾਨ ਨੌਜਵਾਨ ਪੀੜ੍ਹੀ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਬੰਧਕਾਂ ਵਿੱਚੋਂ ਸਈਅਦ ਅੰਜ਼ਆਰ ਅਹਿਮਦ ਨੇ ਕਿਹਾ ਕਿ ਜਲੂਸ-ਏ-ਮੁਹੰਮਦੀ ਵਿੱਚ ਗੌਸ਼ੀਆ ਰਸ਼ੀਦੀਆ ਐਜੂਕੇਸ਼ਨਲ ਸੁਸਾਇਟੀ ਅਤੇ ਸਈਅਦ ਅਬਰਾਰ ਅਹਿਮਦ ਦੀ ਅਗਵਾਈ ਵਿੱਚ ਗੌਸ਼ੀਆ ਚਿਸਤੀ ਅਤੇ ਸਈਅਦ ਸਲਮਾਨ ਚਿਸਤੀ ਦੀ ਅਗਵਾਈ ਵਿੱਚ ਤਨਜ਼ੀਮ-ਏ-ਇਮਾਮ-ਏ-ਆਜ਼ਮ, ਅਬਦੁਲ ਕਾਦਰੀ ਦੀ ਅਗਵਾਈ ਹੇਠ ਸੋਹਨਾ ਰੋਡ, ਮਸਜਿਦ-ਏ-ਗਰੀਬ ਨਵਾਜ਼, ਕ੍ਰਿਸ਼ਨਾ ਕਾਲੋਨੀ, ਰਜ਼ਾ ਮਸਜਿਦ, ਸੈਕਟਰ-48, ਕਾਦਰੀ-ਰਜ਼ਾ ਮਸਜਿਦ,ਡਬੂਆ ਕਲੋਨੀ, ਬੰਗਾਲੀ ਮਸਜਿਦ ਐੱਸਜੀਐੱਮ ਨਗਰ, ਬੱਲਬਗੜ੍ਹ ਤੋਂ ਮੌਲਾਣਾ ਗੁਲਾਬ ਮੁਸਤਫਾ ਨੇ ਸ਼ਿਰਕਤ ਕੀਤੀ।
ਸਾਬਕਾ ਕੌਮੀ ਮੁੱਕੇਬਾਜ਼ ਰਜ਼ਾ ਜ਼ੈਦੀ ਨੇ ਕਿਹਾ ਕਿ ਮਸਜਿਦ ਪਹੁੰਚਣ ’ਤੇ ਸਾਰਿਆਂ ਵੱਲੋਂ ਨਮਾਜ਼ ਅਦਾ ਕੀਤੀ ਗਈ ਅਤੇ ਉਨ੍ਹਾਂ ਨੇ ਆਪਣੇ ਭੈਣਾਂ-ਭਰਾਵਾਂ ਵਿੱਚ ਏਕਤਾ ਅਤੇ ਆਲੇ ਦੁਆਲੇ ਖੁਸ਼ੀਆਂ, ਦਿਆਲਤਾ ਫੈਲਾਉਣ ਲਈ ਅਰਦਾਸ ਕੀਤੀ।

Advertisement

Advertisement