For the best experience, open
https://m.punjabitribuneonline.com
on your mobile browser.
Advertisement

ਵੱਖ-ਵੱਖ ਥਾਵਾਂ ’ਤੇ ਈਦ ਦਾ ਤਿਓਹਾਰ ਮਨਾਇਆ

07:00 AM Jun 18, 2024 IST
ਵੱਖ ਵੱਖ ਥਾਵਾਂ ’ਤੇ ਈਦ ਦਾ ਤਿਓਹਾਰ ਮਨਾਇਆ
ਜਲੰਧਰ ਵਿੱਚ ਈਦ ਮੌਕੇ ਨਮਾਜ਼ ਅਦਾ ਕਰਦੇ ਹੋਏ ਮੁਸਲਮਾਨ ਭਾਈਚਾਰੇ ਦੇ ਲੋਕ। -ਫੋਟੋ: ਸਰਬਜੀਤ ਸਿੰਘ
Advertisement

ਪੱਤਰ ਪ੍ਰੇਰਕ
ਕਾਦੀਆਂ, 17 ਜੂਨ
ਇੱਥੇ ਈਦ ਉਲ ਜ਼ੁਹਾ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਮਸਜਿਦਾਂ ਵਿੱਚ ਨਮਾਜ਼ ਅਦਾ ਕੀਤੀ ਗਈ ਜਿਸ ਵਿੱਚ ਸੈਂਕੜੇ ਮੁਸਲਮਾਨਾਂ ਨੇ ਸ਼ਿਰਕਤ ਕੀਤੀ। ਈਦ ਉਲ ਜ਼ੁਹਾ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੈਬਨਿਟ ਮੰਤਰੀ ਅਤੇ ਫ਼ਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਬੀਬੀ ਚਰਨਜੀਤ ਕੌਰ ਬਾਜਵਾ, ਸਾਬਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ, ਪ੍ਰੀਤ ਕੌਰ ਬਾਜਵਾ, ਹਲਕਾ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋਫ਼ੈਸਰ ਈਮਾਨੁਲ ਨਾਹਰ, ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਐੱਸਜੀਪੀਸੀ ਮੈਂਬਰ ਗੁਰਿੰਦਰ ਪਾਲ ਸਿੰਘ ਤੇ ਕੁਲਵਿੰਦਰ ਸਿੰਘ ਭਾਟੀਆ ਸਮੇਤ ਵੱਖ-ਵੱਖ ਸਿਆਸੀ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਦੂਜੇ ਪਾਸੇ, ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇੱਕ ਦੂਜਿਆਂ ਨੂੰ ਗਲ ਲੱਗ ਕੇ ਈਦ ਦੀ ਮੁਬਾਰਕਬਾਦ ਦਿੱਤੀ।
ਫਗਵਾੜਾ (ਪੱਤਰ ਪ੍ਰੇਰਕ): ਈਦ ਦਾ ਪਵਿੱਤਰ ਤਿਉਹਾਰ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ’ਚ ਜਾ ਕੇ ਈਦ ਦੀ ਨਮਾਜ਼ ਅਦਾ ਕੀਤੀ ਗਈ। ਪਲਾਹੀ ਦੀ ਮਦੀਨਾ ਮਸਜਿਦ ਵਿੱਚ ਈਦ ਦਾ ਤਿਓਹਾਰ ਕਾਇਰੀ ਗੈਯੂਰ ਦੀ ਅਗਵਾਈ ’ਚ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਈਦ ਉਲ ਜ਼ੁਹਾ ਦੀ ਨਮਾਜ ਮਦੀਨਾ ਮਸਜਿਦ ਪਲਾਹੀ ਵਿੱਚ ਮੌਲਾਨਾ ਨਸੀਮ ਅਹਿਮਦ ਕਾਸਮੀ ਨੇ ਅਦਾ ਕਰਵਾਈ। ਇਸ ਮੌਕੇ ਕੌਮੀ ਘੱਟ ਗਿਣਤੀ ਰਾਖਵਾਂਕਰਨ ਮੋਰਚਾ ਦੇ ਸੂਬਾ ਪ੍ਰਧਾਨ ਸਰਬਰ ਗੁਲਾਮ ਸੱਬਾ, ਮੰਗਲ ਹੁਸੈਨ, ਮੁਹੰਮਦ ਕੈਸਰ, ਮੁਹੰਮਦ ਅਸਲਮ, ਮੁਹੰਮਦ ਸਮੀਰ, ਮੁਹੰਮਦ ਮੋਸ਼ੀਦ, ਮੁਹੰਮਦ ਕਮਾਲ ਖਾਨ, ਬਹਾਰ ਖਾਨ ਬਾਰਾ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ। ਇਸੇ ਤਰ੍ਹਾਂ ਮਸਜਿਦ-ਏ-ਹਮਜਾ ਇੰਤਜਾਮੀਆ ਵੈੱਲਫੇਅਰ ਸੁਸਾਇਟੀ ਅਮਰ ਨਗਰ ਵੱਲੋਂ ਚੇਅਰਮੈਨ ਬੀ ਐੱਚ ਖਾਨ ਤੇ ਪ੍ਰਧਾਨ ਮੁਹੰਮਦ ਸ਼ਾਦਾਬ ਦੀ ਅਗਵਾਈ ’ਚ ਈਦ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਨਮਾਜ਼ ਉਪਰੰਤ ਮੁਸਲਿਮ ਭਾਈਚਾਰੇ ਨੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਮੁਹੰਮਦ ਮੁੰਨਾ, ਇਰਫ਼ਾਨ ਅੰਸਾਰੀ, ਹਾਫ਼ਿਜ਼ ਅਰਮਾਨ, ਮੁਹੰਮਦ ਭੋਲਾ, ਬਬਲੂ ਤੇ ਨੌਸ਼ਾਦ ਆਲਮ ਹਾਜ਼ਰ ਸਨ।

Advertisement

ਈਦ ਮੌਕੇ ਅਮਨ ਅਤੇ ਸ਼ਾਂਤੀ ਦੀ ਦੁਆ ਕੀਤੀ

ਪਠਾਨਕੋਟ: ਦੇਸ਼ ਵਿੱਚ ਅਮਨ ਤੇ ਸ਼ਾਂਤੀ ਲਈ ਦੁਆ ਕਰਦਿਆਂ ਹੀਰਾ ਮਸਜਿਦ ਦੇ ਬਾਹਰ ਇਮਾਮ ਮੁਹੰਮਦ ਫੁਰਕਾਨ ਦੀ ਅਗਵਾਈ ਹੇਠ ਈਦ ਉਲ ਜ਼ੁਹਾ ਦੀ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਪਠਾਨਕੋਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਗੁੱਜਰ ਸੁਧਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨਦੀਨ ਤੇ ਸਕੱਤਰ ਅਬਦੁਲ ਕਵੀ, ਉੱਤਰੀ ਭਾਰਤ ਦੀ ਪ੍ਰਧਾਨ ਹਾਜੀ ਰਾਜੀ ਮਹੰਤ, ਜਾਫ਼ਰ ਅਲੀ, ਸ਼ੇਰ ਅਲੀ, ਕਾਰੀ ਅਮਜ਼ਦ, ਨਜ਼ੀਰ ਅਹਿਮਦ, ਡਾ. ਜੈਨ ਉਲ੍ਹਾ ਤੇ ਕਰਾਮਤ ਅਲੀ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

ਵਿਧਾਇਕ ਡਾ. ਅਜੇ ਗੁਪਤਾ ਵੱਲੋਂ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ

ਅੰਮ੍ਰਿਤਸਰ: ਮੁਸਲਿਮ ਭਾਈਚਾਰੇ ਦਾ ਮੁੱਖ ਤਿਉਹਾਰ ਈਦ-ਉਲ-ਅਜ਼ਹਾ ਯਾਨੀ ਬਕਰੀਦ ਮਨਾਈ ਗਈ ਅਤੇ ਅੰਮ੍ਰਿਤਸਰ ਦੀਆਂ ਵੱਖ-ਵੱਖ ਮਸਜਿਦਾਂ ਅਤੇ ਈਦਗਾਹਾਂ ਵਿੱਚ ਨਮਾਜ਼ ਅਦਾ ਕਰ ਕੇ ਆਪਸੀ ਸਦਭਾਵਨਾ ਤੇ ਅਮਨ-ਸ਼ਾਂਤੀ ਦੀ ਕਾਮਨਾ ਕੀਤੀ ਗਈ। ਵਿਧਾਨ ਸਭਾ ਹਲਕਾ ਕੇਂਦਰੀ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ, ਹੋਟਲ ਰਮਾਦਾ ਦੇ ਸਾਹਮਣੇ ਸਥਿਤ ਮਸਜਿਦ ਅਤੇ ਬਾਜ਼ਾਰ ਸਿਰਕੀਬੰਦਾ ਸਥਿਤ ਮਸਜਿਦ ਦਾ ਦੌਰਾ ਕਰ ਕੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ। ਹਾਲ ਬਾਜ਼ਾਰ ਜਾਮਾ ਮਸਜਿਦ ਵਿੱਚ ਯੂਸਫ ਖਾਨ ਨੇ ਵਿਧਾਇਕ ਡਾ. ਗੁਪਤਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਵੀ ਕਰਵਾਇਆ। ਹੋਟਲ ਰਮਾਦਾ ਸਾਹਮਣੇ ਮਸਜਿਦ ਵਿੱਚ ਆਉਣ ’ਤੇ ਖੁਰਸ਼ੀਦ ਅਹਿਮਦ ਨੇ ਵਿਧਾਇਕ ਡਾ. ਗੁਪਤਾ ਦਾ ਸ਼ੁਕਰਾਨਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। -ਖੇਤਰੀ ਪ੍ਰਤੀਨਿਧ

Advertisement
Author Image

sukhwinder singh

View all posts

Advertisement
Advertisement
×