ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈਆਈਏ ਨੋਟੀਫਿਕੇਸ਼ਨ: ਜਾਵੜੇਕਰ ਨੇ ਰਮੇਸ਼ ਦੇ ਮਸ਼ਵਰੇ ਨਕਾਰੇ

10:16 AM Jul 27, 2020 IST

ਨਵੀਂ ਦਿੱਲੀ, 26 ਜੁਲਾਈ

Advertisement

ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਵੱਲੋਂ ਈਆਈਏ ਨੋਟੀਫਿਕੇਸ਼ਨ ਦੇ ਖਰੜੇ ਸਬੰਧੀ ਤਿੱਖੇ ਇਤਰਾਜ਼ ਦਾਇਰ ਕੀਤੇ ਜਾਣ ਤੋਂ ਇਕ ਦਨਿ ਬਾਅਦ ਅੱਜ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕਾਂਗਰਸੀ ਆਗੂ ਦੇ ਮਸ਼ਵਰੇ ਨਿਰਆਧਾਰ ਤੇ ਗਲਤ ਵਿਆਖਿਆ ’ਤੇ ਆਧਾਰਤ ਹਨ। ਜ਼ਿਕਰਯੋਗ ਹੈ ਕਿ ਵਿਗਿਆਨ ਤੇ ਤਕਨਾਲੋਜੀ, ਵਾਤਾਵਰਨ, ਜੰਗਲਾਤ ਤੇ ਜਲਵਾਯੂ ਬਦਲਾਅ ਸਬੰਧੀ ਸਟੈਂਡਿੰਗ ਕਮੇਟੀ ਦੇ ਮੌਜੂਦਾ ਚੇਅਰਮੈਨ ਤੇ ਸਾਬਕਾ ਵਾਤਾਵਰਨ ਮੰਤਰੀ ਰਮੇਸ਼ ਵੱਲੋਂ ਵਾਤਾਵਰਨ ਪ੍ਰਭਾਵ ਮੁਲਾਂਕਣ (ਈਆਈਏ) ਨੋਟੀਫਿਕੇਸ਼ਨ ਦੇ ਖਰੜੇ ’ਤੇ ਚਿੰਤਾ ਜ਼ਾਹਿਰ ਕਰਦਿਆਂ ਸ੍ਰੀ ਜਾਵੜੇਕਰ ਨੂੰ ਇਕ ਪੱਤਰ ਲਿਖਿਆ ਗਿਆ ਸੀ ਜਿਸ ਦੇ ਜਵਾਬ ਵਿੱਚ ਅੱਜ ਕੇਂਦਰੀ ਮੰਤਰੀ ਨੇ ਉਕਤ ਸ਼ਬਦ ਆਖੇ।

ਸਾਬਕਾ ਮੰਤਰੀ ਨੂੰ ਲਿਖੇ ਇਕ ਪੱਤਰ ਵਿੱਚ ਸ੍ਰੀ ਜਾਵੜੇਕਰ ਨੇ ਕਿਹਾ, ‘‘25 ਜੁਲਾਈ ਨੂੰ ਤੁਹਾਡਾ ਲਿਖਿਆ ਪੱਤਰ ਮੈਨੂੰ ਮਿਲਿਆ ਜੋ ਤੁਰੰਤ ਪ੍ਰੈੱਸ ਨੂੰ ਜਾਰੀ ਕਰ ਦਿੱਤਾ ਗਿਆ। ਨੋਟੀਫਿਕੇਸ਼ਨ ਦੇ ਖਰੜੇ ਨੂੰ ਟਿੱਪਣੀਆਂ ਤੇ ਮਸ਼ਵਰਿਆਂ ਲਈ ਲੋਕਾਂ ਸਾਹਮਣੇ ਰੱਖਿਆ ਗਿਆ ਹੈ। ਤੁਹਾਡੇ ਵਿਚਾਰ ਦਰਜ ਕਰ ਲਏ ਗਏ ਹਨ। ਹੁਣੇ ਮਸ਼ਵਰਿਆਂ ਲਈ 15 ਹੋਰ ਦਨਿ ਬਾਕੀ ਹਨ। ਤੁਹਾਡੇ ਸਾਰੇ ਮਸ਼ਵਰੇ ਨਿਰਆਧਾਰ ਅਤੇ ਗਲਤ ਵਿਆਖਿਆ ’ਤੇ ਆਧਾਰਤ ਹਨ। ਮੈਂ ਤੁਹਾਨੂੰ ਵਿਸਥਾਰ ’ਚ ਜਵਾਬ ਦੇਵਾਂਗਾ।’’ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਰੇ ਮਸ਼ਵਰਿਆਂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਦਾ ਖਰੜਾ ਤਿਆਰ ਕੀਤਾ ਜਾਵੇਗਾ। -ਪੀਟੀਆਈ

Advertisement

Advertisement
Tags :
ਈਆਈਏਜਾਵੜੇਕਰਨਕਾਰੇਨੋਟੀਫਿਕੇਸ਼ਨਮਸ਼ਵਰੇਰਮੇਸ਼
Advertisement