ਮਿਸਰ: ਇੰਜਣ ਨੇ ਰੇਲਗੱਡੀ ਨੂੰ ਟੱਕਰ ਮਾਰੀ; ਇੱਕ ਹਲਾਕ
08:04 AM Oct 14, 2024 IST
ਕਾਹਿਰਾ, 13 ਅਕਤੂਬਰ
ਮਿਸਰ ਵਿੱਚ ਅੱਜ ਇੱਕ ਰੇਲ ਇੰਜਣ ਨੇ ਕਾਹਿਰਾ ਆਉਣ ਵਾਲੀ ਰੇਲਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉੱਤਰੀ ਅਫਰੀਕੀ ਮੁਲਕ ਵਿੱਚ ਇੱਕ ਮਹੀਨੇ ਅੰਦਰ ਇਹ ਦੂਜਾ ਰੇਲ ਹਾਦਸਾ ਹੈ। ਰੇਲਵੇ ਅਧਿਕਾਰੀਆਂ ਨੇ ਇਕ ਬਿਆਨ ’ਚ ਕਿਹਾ ਕਿ ਇਹ ਹਾਦਸਾ ਦੱਖਣੀ ਕਾਹਿਰਾ ਤੋਂ ਲਗਪਗ 270 ਕਿਲੋਮੀਟਰ ਦੂਰ ਮਿਨਯਾ ਸੂਬੇ ’ਚ ਵਾਪਰਿਆ ਅਤੇ ਰੇਲਗੱਡੀ ਦੇ ਦੋ ਡੱਬੇ ਨੇੜੇ ਹੀ ਪਾਣੀ ਵਿੱਚ ਡਿੱਗ ਗਏ। ਬਿਆਨ ਮੁਤਾਬਕ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਦੀ ਸਥਾਨਕ ਮੀਡੀਆ ’ਚ ਪ੍ਰਸਾਰਿਤ ਵੀਡੀਓ ’ਚ ਦੋ ਡੱਬੇ ਪਾਣੀ ’ਚ ਅੱਧੇ ਡੁੱਬੇ ਹੋਏ ਦਿਖਾਈ ਦੇ ਰਹੇ ਹਨ। ਸਿਹਤ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਘੱਟੋ ਘੱਟ 21 ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ 19 ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ। -ਏਪੀ
Advertisement
Advertisement