ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਟਾਲਾ ਕਲੱਬ ਨੂੰ ਨਿਵੇਕਲੀ ਪਛਾਣ ਦੇਣ ਲਈ ਉਪਰਾਲੇ ਕਰਾਂਗੇ: ਸ਼ੈਰੀ ਕਲਸੀ

07:58 AM Aug 29, 2024 IST
ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਕਲੱਬ ਦੇ ਨਵੇਂ ਚੁਣੇ ਅਹੁਦੇਦਾਰਾਂ ਨਾਲ।-ਫੋਟੋ: ਸੱਖੋਵਾਲੀਆ

ਨਿੱਜੀ ਪੱਤਰ ਪ੍ਰੇਰਕ
ਬਟਾਲਾ, 28 ਅਗਸਤ
ਬਟਾਲਾ ਕਲੱਬ ਨੂੰ ਨਿਵਕੇਲੀ ਪਹਿਚਾਣ, ਨਵੀਂ ਦਿੱਖ ਅਤੇ ਨਵੀਂ ਰੂਪ-ਰੇਖਾ ਉਲੀਕਣ ਦੇ ਮੰਤਵ ਨਾਲ ਬਟਾਲਾ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਤਹਿਸੀਲਦਾਰ ਜਗਤਾਰ ਸਿੰਘ ਸਮੇਤ ਹੋਰ ਕਲੱਬ ਦੇ ਮੈਂਬਰ ਹਾਜ਼ਰ ਸਨ। ਇਸ ਮੌਕੇ ਹਾਊਸ ਦੀ ਸਰਬਸੰਮਤੀ ਨਾਲ ਸੀਨੀਅਰ ਉਪ ਪ੍ਰਧਾਨ ਯਸ਼ਪਾਲ ਚੌਹਾਨ, ਜਨਰਲ ਸਕੱਤਰ ਰਾਜੀਵ ਵਿੱਗ, ਸੈਕਟਰੀ ਹਰਵੰਤ ਮਹਾਜਨ, ਵਿੱਤ ਸਕੱਤਰ ਪੁਨੀਤ ਬਾਂਸਲ, ਕੈਟਰਿੰਗ ਕਮੇਟੀ ਵਿੱਚ ਆਜ਼ਾਦ ਦਵਿੰਦਰ ਸਿੰਘ, ਨਰੇਸ਼ ਲੂਥਰਾ ਤੇ ਪਵਨ ਵਿੱਜ, ਸਕਰੀਨਿੰਗ ਕਮੇਟੀ ’ਚ ਵੀ ਕੇ ਸਹਿਗਲ, ਰਾਕੇਸ਼ ਅਗਰਵਾਲ, ਵਰਿੰਦਰ ਪ੍ਰਤਾਪ ਗੁਪਤਾ ਅਤੇ ਪ੍ਰਾਪਰਟੀ ਕਮੇਟੀ ਵਿੱਚ ਬੁਦੇਸ਼ ਅਗਰਵਾਲ, ਹੈਪੀ, ਰਾਜੀਵ ਡੋਗਰਾ, ਡਾ. ਹਰਭਜਨ ਸਿੰਘ ਤੇ ਵਿਜੇ ਸੋਨੀ ਦੀ ਚੋਣ ਕੀਤੀ ਗਈ। ਬਟਾਲਾ ਕਲੱਬ ਦੇ ਚੀਫ ਪੈਟਰਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ 12 ਦਸੰਬਰ 1935 ਨੂੰ ਹੋਂਦ ਵਿੱਚ ਆਇਆ ਬਟਾਲਾ ਕਲੱਬ ਸ਼ਹਿਰ ਦੀ ਵਿਰਾਸਤ ਹੈ। ਵਿਧਾਇਕ ਸ਼ੈਰੀ ਕਲਸੀ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਮਿਹਨਤ ਤੇ ਲਗਨ ਨਾਲ ਬਟਾਲਾ ਕਲੱਬ ਨੂੰ ਹੋਰ ਬਿਹਤਰ ਢੰਗ ਨਾਲ ਅੱਗੇ ਲੈ ਕੇ ਜਾਣ ਤਾਂ ਜੋ ਬਟਾਲਾ ਸ਼ਹਿਰ ਵਾਸੀ ਬਟਾਲਾ ਕਲੱਬ ’ਤੇ ਮਾਣ ਮਹਿਸੂਸ ਕਰਨ।

Advertisement

Advertisement