For the best experience, open
https://m.punjabitribuneonline.com
on your mobile browser.
Advertisement

ਜਲਾਲਾਬਾਦ ਹਸਪਤਾਲ ਵਿਚਲੀਆਂ ਘਾਟਾਂ ਦੂਰ ਕਰਨ ਦੇ ਯਤਨ ਸਫ਼ਲ ਹੋਣ ਲੱਗੇ

07:40 AM Apr 16, 2024 IST
ਜਲਾਲਾਬਾਦ ਹਸਪਤਾਲ ਵਿਚਲੀਆਂ ਘਾਟਾਂ ਦੂਰ ਕਰਨ ਦੇ ਯਤਨ ਸਫ਼ਲ ਹੋਣ ਲੱਗੇ
ਪ੍ਰੈੱਸ ਕਾਨਫਰੰਸ ਮੌਕੇ ਸੰਬੋਧਨ ਕਰਦੇ ਹੋਏ ਡਾਕਟਰ।
Advertisement

ਮਲਕੀਤ ਸਿੰਘ ਟੋਨੀ ਛਾਬੜਾ
ਜਲਾਲਾਬਾਦ, 15 ਅਪਰੈਲ
ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਅਤੇ ਸਿਹਤ ਵਿਭਾਗ ਪੰਜਾਬ ਦੇ ਸਾਂਝੇ ਯਤਨਾਂ ਨਾਲ ਚੱਲ ਰਹੇ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੀਆਂ ਕਮੀਆਂ ਨੂੰ ਦੂਰ ਕਰ ਕੇ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਨੂੰ ਕਾਫੀ ਸਫ਼ਲਤਾ ਮਿਲਦੀ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਮਰੀਜ਼ਾਂ ਦੀਆਂ ਸਹੂਲਤਾਂ ਨੂੰ ਦੇਖਦਿਆਂ ਹਸਪਤਾਲ ਵਿੱਚ ਕਾਫੀ ਕੁੱਝ ਬਿਹਤਰ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸਫ਼ਾਈ ਤੇ ਪਾਣੀ ਦਾ ਪ੍ਰਬੰਧ ਕਰਨਾ, ਪਾਰਕਿੰਗ ਠੇਕੇ ਉੱਤੇ ਦੇਣਾ, ਸਕਿਉਰਿਟੀ ਗਾਰਡ ਰੱਖਣਾ, ਮਰੀਜ਼ਾਂ ਦੀ ਜ਼ਰੂਰਤ ਦੀਆਂ ਛੋਟੀਆਂ ਮੋਟੀਆਂ ਵਸਤਾਂ ਦੇ ਫੰਡ ਨੂੰ ਵਧਾਉਣਾ ਅਤੇ ਉਸਨੂੰ ਖਰਚ ਕਰਨ ਦੀ ਅਥਾਰਟੀ ਲੋਕਲ ਪੱਧਰ ਉਤੇ ਕਮੇਟੀ ਨੂੰ ਦੇਣ ਵਰਗੀਆਂ ਸਹੂਲਤਾਂ ਸ਼ਾਮਲ ਹਨ।
ਅੱਜ ਸਥਾਨਕ ਸਰਕਾਰੀ ਹਸਪਤਾਲ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਡਾਕਟਰ ਚੰਦਰ ਸ਼ੇਖਰ ਅਤੇ ਡਾਕਟਰ ਏ ਜੀ ਐੱਸ ਬਾਵਾ ਨੇ ਦੱਸਿਆ ਕਿ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੀ ਸਹੂਲਤ ਲਈ ਉਨ੍ਹਾਂ ਡਾਕਟਰਾਂ ਨੂੰ 3 ਵਜੇ ਤੋਂ ਪਹਿਲਾਂ ਅਪ੍ਰੇਸ਼ਨ ਕਰਨ ਦੇ ਹੁਕਮ ਦੇ ਦਿੱਤੇ ਹਨ ਤਾਂ ਜੋ ਮਰੀਜ਼ਾਂ ਨੂੰ ਦਵਾਈਆਂ ਅਤੇ ਟੈਸਟ ਬਾਹਰੋਂ ਨਾ ਕਰਵਾਣੇ ਪੈਣ।
ਇਸ ਦੌਰਾਨ ਕੁਝ ਪੱਤਰਕਾਰਾਂ ਨੇ ਸਿਵਲ ਸਰਜਨ ਨੂੰ ਦੱਸਿਆ ਕਿ ਹਸਪਤਾਲ ਵਿੱਚ ਸਥਿਤ ਨਸ਼ਾ ਛਡਾਊ ਕੇਂਦਰ ਦੇ ਅਨੇਕਾਂ ਕਾਰਡ ਜਾਅਲੀ ਬਣੇ ਹੋਏ ਹਨ ਅਤੇ ਇਹ ਫਰਜੀ ਕਾਰਡਾਂ ਵਾਲੇ ਇੱਥੋਂ ਮੁਫਤ ਦਵਾਈ ਲੈ ਕੇ ਅੱਗੇ ਮਹਿੰਗੇ ਮੁੱਲ ਉੱਤੇ ਵੇਚ ਦਿੰਦੇ ਹਨ, ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਡਾਕਟਰ ਚੰਦਰ ਸ਼ੇਖਰ ਨੇ ਸਬੰਧਤ ਅਧਿਕਾਰੀ ਨੂੰ ਫੋਨ ਕਰਕੇ ਕਾਰਡਾਂ ਦੀ ਮੁੜ ਚੈਕਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਐੱਸ.ਐੱਮ.ਓ. ਡਾਕਟਰ ਜੋਤੀ ਕਪੂਰ ਵੀ ਮੌਜੂਦ ਸਨ।

Advertisement

Advertisement
Author Image

Advertisement
Advertisement
×