ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੰਗਾਲ ’ਚ ਗਰੀਬਾਂ ਤੋਂ ਲੁੱਟਿਆ ਪੈਸਾ ਮੁੜਵਾਉਣ ਲਈ ਯਤਨ: ਮੋਦੀ

06:42 AM Mar 28, 2024 IST
ਅੰਮ੍ਰਿਤਾ ਰਾਏ ਅਤੇ ਨਰਿੰਦਰ ਮੋਦੀ।

* ਪ੍ਰਧਾਨ ਮੰਤਰੀ ਨੇ ਮਹੂਆ ਖ਼ਿਲਾਫ਼ ਚੋਣ ਲੜ ਰਹੀ ਭਾਜਪਾ ਉਮੀਦਵਾਰ ਅੰਮ੍ਰਿਤਾ ਰਾਏ ਨਾਲ ਫੋਨ ’ਤੇ ਕੀਤੀ ਗੱਲਬਾਤ
* ਕੇਜਰੀਵਾਲ ਦੀ ਹਮਾਇਤ ਲਈ ਕਾਂਗਰਸ ਨੂੰ ਘੇਰਿਆ

Advertisement

ਨਵੀਂ ਦਿੱਲੀ/ਕੋਲਕਾਤਾ, 27 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੱਛਮੀ ਬੰਗਾਲ ’ਚ ਗਰੀਬ ਲੋਕਾਂ ਤੋਂ ਲੁੱਟਿਆ ਕਰੀਬ 3 ਹਜ਼ਾਰ ਕਰੋੜ ਰੁਪਇਆ ਅਤੇ ਈਡੀ ਵੱਲੋਂ ਭ੍ਰਿਸ਼ਟਾਚਾਰੀਆਂ ਤੋਂ ਜ਼ਬਤ ਪੈਸਾ ਮੋੜਨਾ ਯਕੀਨੀ ਬਣਾਉਣ ਲਈ ਉਹ ਕੰਮ ਕਰ ਰਹੇ ਹਨ। ਮੋਦੀ ਨੇ ਟੈਲੀਫੋਨ ’ਤੇ ਭਾਜਪਾ ਉਮੀਦਵਾਰ ਅੰਮ੍ਰਿਤਾ ਰਾਏ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ ਜੋ ਕ੍ਰਿਸ਼ਨਾਨਗਰ ’ਚ ਟੀਐੱਮਸੀ ਦੀ ਮਹੂਆ ਮੋਇਤਰਾ ਖ਼ਿਲਾਫ਼ ਚੋਣ ਲੜ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਲਈ ਦੇਸ਼ ਨਹੀਂ ਸਗੋਂ ਸੱਤਾ ਤਰਜੀਹ ਹੈ। ਭਾਜਪਾ ਆਗੂ ਨੇ ਕਿਹਾ,‘‘ਪ੍ਰਧਾਨ ਮੰਤਰੀ ਮੋਦੀ ਨੇ ਰਾਜਮਾਤਾ ਅੰਮ੍ਰਿਤਾ ਰਾਏ ਨੂੰ ਦੱਸਿਆ ਕਿ ਉਹ ਗਰੀਬਾਂ ਤੋਂ ਲੁੱਟੇ ਗਏ ਪੈਸੇ ਮੋੜਨ ਲਈ ਕਾਨੂੰਨੀ ਬਦਲ ਤਲਾਸ਼ ਰਹੇ ਹਨ।’’ ਪਾਰਟੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਨੇ ਜਿਹੜੀ ਰਕਮ 3 ਹਜ਼ਾਰ ਕਰੋੜ ਰੁਪਏ ਦਾ ਜ਼ਿਕਰ ਕੀਤਾ ਹੈ, ਉਹ ਸੂਬੇ ਦੇ ਲੋਕਾਂ ਵੱਲੋਂ ਨੌਕਰੀਆਂ ਲੈਣ ਲਈ ਰਿਸ਼ਵਤ ਵਜੋਂ ਅਦਾ ਕੀਤੀ ਗਈ ਸੀ। ਮੋਦੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਮਾਇਤ ਦੇਣ ਲਈ ਕਾਂਗਰਸ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ‘ਆਪ’ ਖ਼ਿਲਾਫ਼ ਸ਼ਿਕਾਇਤਾਂ ਦਿੱਤੀਆਂ ਸਨ, ਉਨ੍ਹਾਂ ਉਸ ਦੀ ਸਹਾਇਤਾ ਲਈ ਆਪਣਾ ਰਾਹ ਬਦਲ ਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲਾ ਗੱਠਜੋੜ ਮੁਲਕ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਲੜ ਰਿਹਾ ਹੈ ਜਦਕਿ ਦੂਜੇ ਪਾਸੇ ਇਕ-ਦੂਜੇ ਨੂੰ ਬਚਾਉਣ ਲਈ ਆਗੂ ਇਕੱਠੇ ਹੋ ਗਏ ਹਨ। ਅੰਮ੍ਰਿਤਾ ਰਾਏ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਹੀ ਪਰਿਵਾਰ ਨੂੰ ਬ੍ਰਿਟਿਸ਼ ਹਕੂਮਤ ਦੀ ਕਥਿਤ ਹਮਾਇਤ ਲਈ ਭੰਡਿਆ ਜਾ ਰਿਹਾ ਹੈ ਜਦਕਿ 18ਵੀਂ ਸਦੀ ਦੇ ਰਾਜਾ ਕ੍ਰਿਸ਼ਨਚੰਦਰ ਰਾਏ ਨੇ ਹੋਰ ਰਾਜਿਆਂ ਨਾਲ ਮਿਲ ਕੇ ਸਨਾਤਨ ਧਰਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ

Advertisement
Advertisement