For the best experience, open
https://m.punjabitribuneonline.com
on your mobile browser.
Advertisement

ਛੋਟੇ ਵਪਾਰੀਆਂ ਵੱਲੋਂ ਆਪਣਾ ਰੁਜ਼ਗਾਰ ਬਚਾਉਣ ਲਈ ਹੰਭਲਾ

08:46 AM May 01, 2024 IST
ਛੋਟੇ ਵਪਾਰੀਆਂ ਵੱਲੋਂ ਆਪਣਾ ਰੁਜ਼ਗਾਰ ਬਚਾਉਣ ਲਈ ਹੰਭਲਾ
ਬਠਿੰਡੀਆ ਮੁਹੱਲੇ ਦੀ ਮੁੱਖ ਸੜਕ ’ਤੇ ਚੋਣ ਉਮੀਦਵਾਰਾਂ ਤੋਂ ਸਵਾਲ ਕਰਦਾ ਬੋਰਡ।
Advertisement

ਜੈਸਮੀਨ ਭਾਰਦਵਾਜ
ਨਾਭਾ, 30 ਅਪਰੈਲ
ਇੱਥੋਂ ਦੇ ਸਥਾਨਕ ਬਠਿੰਡੀਆ ਮੁਹੱਲਾ ਵਾਸੀਆਂ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਵੋਟ ਹਾਸਲ ਕਰਨ ਲਈ ਸਵਾਲਾਂ ਦੇ ਜਵਾਬ ਮੰਗੇ ਹਨ। ਉਨ੍ਹਾਂ ਇੱਕ ਵੱਡਾ ਬੋਰਡ ਲਗਾ ਕੇ ਉਸ ਉੱਪਰ ਸਵਾਲ ਲਿਖ ਕੇ ਜਨਤਕ ਕੀਤੇ ਹਨ। ਰਾਮਗੜ੍ਹ ਪਿੰਡ ਦੇ ਅਜਿਹੇ ਕਦਮ ਤੋਂ ਪ੍ਰੇਰਨਾ ਲੈਂਦਿਆਂ, ਇਸ ਮੁਹੱਲੇ ਦੀ ਸਵੈ ਸੇਵਾ ਮੁਹੱਲਾ ਸੁਧਾਰ ਕਮੇਟੀ ਨੇ ਲੋਕਾਂ ਨਾਲ ਗੱਲਬਾਤ ਕਰਕੇ ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ।
ਵਸਨੀਕਾਂ ਵਿੱਚ ਮੁੱਖ ਚਿੰਤਾ ਛੋਟੇ ਕਾਰੋਬਾਰੀਆਂ ਦੀ ਸੁਰੱਖਿਆ ਦੀ ਹੈ ਜੋ ਕਾਰਪੋਰੇਟ ਦਿੱਗਜਾਂ ਦਾ ਮੁਕਾਬਲਾ ਕਰ ਰਹੇ ਹਨ। ਡੋਰੀਆਂ ਪਰਾਂਦਿਆਂ ਦੇ ਕਾਰੋਬਾਰੀ ਓਮਕੇਸ਼ ਕੁਮਾਰ ਨੇ ਦੱਸਿਆ ਕਿ ਸਾਡੇ ਵਾਰਡ ਵਿੱਚ ਘਰ-ਘਰ ਔਰਤਾਂ ਡੋਰੀਆਂ ਪਰਾਂਦੇ ਬਣਾਉਂਦੀਆਂ ਹਨ ਤੇ ਇਹ ਮੁਹੱਲਾ ਆਪਣੇ ਆਪ ਵਿੱਚ ਇੱਕ ਲਘੂ ਉਦਯੋਗ ਹੈ ਪਰ ਸਰਕਾਰਾਂ ਜਿਵੇਂ ਕਾਰਪੋਰੇਟਾਂ ਨੂੰ ਗੱਫੇ ਦਿੰਦੀਆਂ ਹਨ, ਉਸ ਦਾ ਥੋੜ੍ਹਾ ਹਿੱਸਾ ਵੀ ਇਸ ਕਿੱਤੇ ਦੇ ਸਵੈ ਰੁਜ਼ਗਾਰ ਦੇ ਵਸੀਲਿਆਂ ਨੂੰ ਦੇਵੇ ਤਾਂ ਬੇਰੁਜ਼ਗਾਰੀ ਨੂੰ ਨੱਥ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨਾਭਾ ਦੇ ਸਰਕਾਰੀ ਹਸਪਤਾਲ ਨੂੰ ਹਰ ਤਰ੍ਹਾਂ ਦੀ ਐਮਰਜੈਂਸੀ ਅਤੇ ਗੰਭੀਰ ਬਿਮਾਰੀ ਦੇ ਇਲਾਜ ਲਈ ਮਰੀਜ਼ ਦਾਖਲ ਕਰਨ ਯੋਗ ਬਣਾਉਣ ਲਈ ਕਿਹਾ।
ਮੁਹੱਲਾ ਸੁਧਾਰ ਕਮੇਟੀ ਦੇ ਮੈਂਬਰ ਸਨੀ ਰਹੇਜਾ ਨੇ ਦੱਸਿਆ ਕਿ ਸ਼ਹਿਰ ਦੀ ਵਾਰਡ ਸਭਾਵਾਂ ਨੂੰ ਵੀ ਗ੍ਰਾਮ ਸਭਾ ਦੀ ਵਾਂਗ ਤਾਕਤ ਦਿੱਤੀ ਜਾਵੇ ਤਾਂ ਜੋ ਵਿਕਾਸ ਕਾਰਜ ਲੋਕਾਂ ਦੀ ਸਹਿਮਤੀ ਨਾਲ ਹੀ ਹੋਣ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਅੱਧੇ ਮੁਹੱਲੇ ਦੀ ਸੜਕ ਉੱਚੀ ਬਣਨ ਕਰਕੇ ਬਾਕੀ ਥਾਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਲੋਕ ਦੁਖੀ ਹਨ। ਇਸ ਤੋਂ ਇਲਾਵਾ ਉਚੇਰੀ ਸਿੱਖਿਆ, ਵਾਤਾਵਰਨ, ਨਸ਼ੇ, ਚੋਰੀਆਂ, ਲੁੱਟਾਂ ਖੋਹਾਂ ਆਦਿ ਨੂੰ ਲੈ ਕੇ ਸਵਾਲ ਰੱਖੇ ਗਏ ਹਨ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਰਾਜਸੀ ਆਗੂਆਂ ਨੂੰ ਮੁੱਦਿਆਂ ਦੀ ਸਿਆਸਤ ਵੱਲ ਲੈ ਕੇ ਆਉਣ ਲਈ ਅਜਿਹਾ ਉਪਰਾਲਾ ਕੀਤਾ ਹੈ।

Advertisement

Advertisement
Author Image

Advertisement
Advertisement
×