ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੱਤਰੀ ਭਾਈਚਾਰੇ ਵੱਲੋਂ ਖੱਟਰ ਸਰਕਾਰ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰੇ

07:07 AM Jul 27, 2023 IST
ਯਮੁਨਾਨਗਰ ਦੇ ਪਿੰਡ ਕਾਹਨੜੀ ਕਲਾਂ ਵਿੱਚ ਬੈਨਰ ਲਾਉਂਦੇ ਹੋਏ ਨੌਜਵਾਨ।

ਪੱਤਰ ਪ੍ਰੇਰਕ
ਯਮੁਨਾਨਗਰ, 26 ਜੁਲਾਈ
ਕੈਥਲ ਵਿੱਚ ਸਮਰਾਟ ਮਿਹਰ ਭੋਜ ਦੇ ਬੁੱਤ ਦੇ ਉਦਘਾਟਨ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਖੱਤਰੀ ਭਾਈਚਾਰੇ ਦੇ ਲੋਕਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਥਾਵਾਂ ’ਤੇ' ਰੋਸ ਪ੍ਰਦਰਸ਼ਨ ਹੋਏ।  ਪ੍ਰਦਰਸ਼ਨ ਕਰ ਰਹੇ ਖੱਤਰੀ ਭਾਈਚਾਰੇ ’ਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਖ਼ਿਲਾਫ਼ ਭਾਈਚਾਰੇੇ ਸੂਬੇ ਵਿੱਚ ਸਰਕਾਰ ਦੇ ਵਿਰੋਧ ਦਾ ਐਲਾਨ ਕੀਤਾ ਹੈ। ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਕਾਨਹੜੀ ਕਲਾਂ ਦੇ ਖੱਤਰੀ ਸਮਾਜ ਨੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਅਤੇ ਸਾਂਝੇ ਤੌਰ ’ਤੇ ਫੈਸਲਾ ਕੀਤਾ ਕਿ ਭਾਜਪਾ ਆਗੂਆਂ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ । ਫੈਸਲੇ ਮੁਤਾਬਕ ਜੇਕਰ ਫਿਰ ਵੀ ਕਿਸੇ ਭਾਜਪਾ ਲੀਡਰ ਨੇ ਵੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਾਲੇ ਝੰਡੇ ਵਿਖਾ ਕੇ ਪਿੰਡ ਵਿੱਚੋਂ ਭਜਾ ਦਿੱਤਾ ਜਾਵੇਗਾ। ਪਿੰਡ ਵਾਸੀਆਂ ਨੇ ਇਸ ਸਬੰਧੀ ਬੈਨਰ ਬਣਾ ਕੇ ਪਿੰਡ ਤੋਂ ਬਾਹਰ ਜਾਣ ਵਾਲੀਆਂ ਸੜਕਾਂ ‘ਤੇ ਟੰਗ ਦਿੱਤੇ ਹਨ ਤਾਂ ਜੋ ਆਉਣ-ਜਾਣ ਵਾਲੇ ਹਰ ਵਿਅਕਤੀ ਨੂੰ ਪਤਾ ਲੱਗ ਜਾਵੇ ਕਿ ਭਾਜਪਾ ਆਗੂਆਂ ਨੂੰ ਪਿੰਡ ਕਾਨਹੜੀ ਕਲਾਂ ‘ਚ ਦਾਖ਼ਲ ਹੋਣ ਦੀ ਮਨਾਹੀ ਹੈ। ਇਸ ਮੌਕੇ ਪਿੰਡ ਦੇ ਸ਼ੁਭਮ ਰਾਣਾ, ਸੰਗਰਾਮ ਸਿੰਘ, ਗੌਰਵ ਠਾਕੁਰ, ਸ਼ਕਤੀ ਰਾਣਾ, ਯੋਗਰਾਜ ਰਾਣਾ, ਸੁਨੀਲ ਠਾਕੁਰ, ਰਿਤਿਕ ਰਾਣਾ, ਟੋਨੀ ਰਾਣਾ, ਪ੍ਰਦੀਪ ਰਾਣਾ, ਗੋਪਾਲ ਰਾਣਾ, ਸ਼ੋਕੀ ਰਾਣਾ ਅਤੇ ਹੋਰ ਸਮਾਜ ਦੇ ਲੋਕ ਹਾਜ਼ਰ ਸਨ। ਜਨਿ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਤਿਹਾਸ ’ਤੇ ਮਾਣ ਹੈ ਅਤੇ ਕਿਸੇ ਨੂੰ ਇਸ ਨਾਲ ਛੇੜਛਾੜ ਨਹੀਂ ਕਰਨ ਦਿੱਤੀ ਜਾਵੇਗੀ।
ਪਿਹੋਵਾ (ਸਤਪਾਲ ਰਾਮਗੜ੍ਹੀਆ): ਸਮਰਾਟ ਮਿਹਰ ਭੋਜ ਦੇ ਬੁੱਤ ਦੇ ਉਦਘਾਟਨ ਮੌਕੇ ਕੈਥਲ ‘ਚ ਰੋਸ ਪ੍ਰਦਰਸ਼ਨ ਕਰ ਰਹੇ ਰਾਜਪੂਤ ਭਾਈਚਾਰੇ ਦੇ ਲੋਕਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ ‘ਚ ਪਿੰਡ ਬੀਬੀਪੁਰ ਦੇ ਲੋਕਾਂ ਨੇ ਜ਼ਿੰਮੇਵਾਰ ਭਾਜਪਾ ਆਗੂਆਂ ਦੇ ਪੁਤਲੇ ਫੂਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਅਤੇ ਕੈਥਲ ਦੇ ਵਿਧਾਇਕ ਲੀਲਾ ਰਾਮ ਦੇ ਪੁਤਲੇ ਫੂਕ ਕੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮਿਹਰ ਭੋਜ ਦੇ ਬੁੱਤ ਨਾਂ ਬਦਲਣ ਦੇ ਦੋਸ਼ ਲਾਏ। ਸਮਾਜ ਦੇ ਨੌਜਵਾਨ ਆਗੂ ਰੋਕੀ ਰਾਣਾ, ਅਜੈ ਰਾਣਾ ਨੇ ਦੱਸਿਆ ਕਿ ਭਾਜਪਾ ਸਰਕਾਰ ਮਿਹਰ ਭੋਜ ਦੇ ਬੁੱਤ ਨੂੰ ਲੈ ਕੇ ਜੋ ਰਾਜਨੀਤੀ ਕਰ ਰਹੀ ਹੈ। ਉਸ ਦਾ ਸਮਾਜ ਸਖ਼ਤ ਵਿਰੋਧ ਕਰਦਾ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਕੈਥਲ ਦੇ ਵਿਧਾਇਕ ਲੀਲਾ ਰਾਮ, ਜ਼ਿਲ੍ਹਾ ਪ੍ਰਧਾਨ ਭਾਜਪਾ ਅਸ਼ੋਕ ਗੁਰਜਰ, ਸਿੱਖਿਆ ਮੰਤਰੀ ਕੰਵਰਪਾਲ ਤਿੰਨੋਂ ਭਾਇਚਾਰਿਆਂ ਦੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਕਰ ਰਹੇ ਹਨ।

Advertisement

Advertisement