ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਸਹਿਰੇ ਮੌਕੇ ਸਾੜੇ ਜਾਣਗੇ ਨਸ਼ਿਆਂ ਦੇ ਪੁਤਲੇ

06:34 AM Oct 07, 2024 IST
ਅਹਿਮਦਗੜ੍ਹ ਵਿੱਚ ਨਸ਼ਿਆਂ ਦਾ ਪੁਤਲਾ ਸਥਾਪਤ ਕਰਦੇ ਹੋਏ ਡੀਐੱਸਪੀ ਰਾਜਨ ਸ਼ਰਮਾ ਤੇ ਤਹਿਸੀਲਦਾਰ ਪ੍ਰਵੀਨ ਸ਼ਰਮਾ।

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 6 ਅਕਤੂਬਰ
ਅੰਤਰ ਰਾਸ਼ਟਰੀ ਸਮਾਜ ਸੇਵੀ ਸੰਗਠਨ ਰੋਟਰੀ ਇੰਟਰਨੈਸ਼ਨਲ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੌਰਾਨ ਇਸ ਬਾਰ ਦਸਹਿਰੇ ਮੌਕੇ ਰਾਵਨ ਦੇ ਪੁਤਲਿਆਂ ਦੇ ਨਾਲ-ਨਾਲ ਨਸ਼ਿਆਂ ਦੇ ਪੁਤਲੇ ਸਾੜ ਕੇ ਨੌਜਵਾਨਾਂ ਨੂੰ ਨਸ਼ਿਆਂ ਦੋ ਕੋਹੜ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਡੀਐੱਸਪੀ ਰਾਜਨ ਸ਼ਰਮਾ ਅਤੇ ਤਹਿਸੀਲਦਾਰ ਪਰਵੀਨ ਸ਼ਰਮਾ ਨੇ ਮੁਹਿੰਮ ਦੀ ਸ਼ੁਰੂਆਤ ਕਰਨ ਲਈ ਕਰਵਾਏ ਸਮਾਗਮ ਦੀ ਪ੍ਰਧਾਨਗੀ ਸਾਂਝੇ ਤੌਰ ’ਤੇ ਕੀਤੀ। ਸਥਾਨਕ ਗਾਂਧੀ ਸਕੂਲ ਵਿੱਚ ਤ੍ਰੀਮੂਰਤੀ ਕਲਾ ਮੰਚ ਦੀ ਸਟੇਜ ’ਤੇ ਪਹਿਲਾ ਪੁਤਲਾ ਸਥਾਪਤ ਕਰਕੇ ਸ਼ੁਰੂ ਕੀਤੀ ਗਈ। ਰੋਟਰੀ ਜ਼ਿਲ੍ਹਾ 3090 ਦੇ ਚੀਫ ਐਡਵਾਈਜ਼ਰ ਅਮਜਦ ਅਲੀ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਗਵਰਨਰ ਡਾ. ਸੰਦੀਪ ਚੌਹਾਨ ਦੀ ਰਹਿਨੁਮਾਈ ਹੇਠ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਕਰੀਬ 120 ਇਕਾਈਆਂ ਵੱਲੋਂ ਆਪਣੇ-ਆਪਣੇ ਸ਼ਹਿਰ ਵਿਖੇ ਰਾਮਲੀਲਾ ਕਮੇਟੀਆਂ ਤੇ ਦਸਹਿਰਾ ਕਮੇਟੀਆਂ ਨਾਲ ਤਾਲਮੇਲ ਕਰਕੇ ਨਸ਼ੇ ਦੇ ਦੈਂਤ ਦੇ ਕਰੀਬ 200 ਸੰਕੇਤਕ ਪੁਤਲੇ ਸਥਾਪਤ ਕੀਤੇ ਗਏ ਹਨ ਜੋ ਕਿ ਦਸਹਿਰੇ ਵਾਲੇ ਦਿਨ ਰਾਵਨ ਦੇ ਪੁਤਲਿਆਂ ਨਾਲ ਸਾੜੇ ਜਾਣਗੇ। ਰਾਮ ਲੀਲਾ ਦੇ ਪ੍ਰਬੰਧਕਾਂ ਵੱਲੋਂ ਦਸਹਿਰੇ ਵਾਲੇ ਦਿਨ ਤੱਕ ਸਮੇਂ ਸਮੇਂ ’ਤੇ ਮੁਹਿੰਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਉਸ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ। ਪ੍ਰਬੰਧਕਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦਾ ਸ਼ਿਕਾਰ ਹੋਣ ਤੋਂ ਰੋਕਣ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਐੱਸਐੱਸਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਰਕਲ ਅਫ਼ਸਰਾਂ ਨੂੰ ਇਸ ਪ੍ਰਾਜੈਕਟ ਨਾਲ ਜੁੜਨ ਤੇ ਪ੍ਰਬੰਧਕਾਂ ਨੂੰ ਜਾਗਰੂਕਤਾ ਫੈਲਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਗਵਰਨਰ ਡਾ. ਸੰਦੀਪ ਚੌਹਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਲਗਭਗ 120 ਕਲੱਬਾਂ ਦੇ ਅਹੁਦੇਦਾਰਾਂ ਨੇ ਇਸ ਪ੍ਰਾਜੈਕਟ ਨੂੰ ਸਮਰਥਨ ਦੇਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸ਼ਨਿਚਰਵਾਰ ਨੂੰ 200 ਤੋਂ ਵੱਧ ਦਸਹਿਰਾ ਸਥਾਨਾਂ ’ਤੇ ਨਸ਼ਿਆਂ ਦੇ ਪੁਤਲੇ ਸਾੜੇ ਜਾਣੇ ਦੀ ਆਸ ਹੈ।

Advertisement

Advertisement