‘ਐਮਰਜੈਂਸੀ’ ਫ਼ਿਲਮ ਵਿਰੁੱਧ ਪੁਤਲਾ ਫੂਕ ਮੁਜ਼ਾਹਰਾ
09:53 AM Aug 28, 2024 IST
ਪੱਤਰ ਪ੍ਰੇਰਕ
ਬਠਿੰਡਾ, 27 ਅਗਸਤ
ਬਠਿੰਡਾ ਵਿੱਚ ਮੰਗਲਵਾਰ ਦੁਪਹਿਰ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਮਿੱਤਲ ਮਾਲ ਅੱਗੇ ਸ਼ੇਰ-ਏ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਫਿਲਮ ਸਟਾਰ ਅਤੇ ਭਾਜਪਾ ਨੇਤਾ ਕੰਗਨਾ ਰਣੌਤ ਦਾ ਪੁਤਲਾ ਫੂਕ ਕੇ ਉਸ ਦੀ ਨਵੀਂ ਆ ਰਹੀ ਫ਼ਿਲਮ ‘0ਐਮਰਜੈਂਸੀ’ ਦਾ ਵਿਰੋਧ ਕੀਤਾ ਗਿਆ ਗਿਆ। ਇਸ ਮੌਕੇ ਮੌਜੂਦ ਸਿੱਖ ਕਾਰਕੁਨਾਂ ਨੇ ਕਿਹਾ ਕਿ ਭਾਜਪਾ ਨੇਤਾ ਉਕਤ ਫ਼ਿਲਮ ਸਟਾਰ ਸਿੱਖਾਂ ਖ਼ਿਲਾਫ਼ ਭੜਕਾਊ ਟਿੱਪਣੀਆਂ ਕਰ ਕੇ ਸਮਾਜ ਵਿੱਚ ਵੰਡੀਆਂ ਪਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਉਸ ਦੀ ਫ਼ਿਲਮ ਉਪਰ ਪਾਬੰਦੀ ਲਗਾ ਕੇ ਉਸ ਨੂੰ ਤਰੁੰਤ ਗ੍ਰਿਫ਼ਤਾਰ ਕੀਤਾ ਜਾਵੇ।
Advertisement
Advertisement