For the best experience, open
https://m.punjabitribuneonline.com
on your mobile browser.
Advertisement

ਰਾਹੁਲ ਦੇ ਯੂਨੀਵਰਸਿਟੀ ’ਚ ਵੀਸੀ ਦੀ ਨਿਯੁਕਤੀ ਬਾਰੇ ਬਿਆਨ ਤੋਂ ਸਿੱਖਿਆ ਸ਼ਾਸਤਰੀ ‘ਖਿਝੇ’

12:02 PM May 06, 2024 IST
ਰਾਹੁਲ ਦੇ ਯੂਨੀਵਰਸਿਟੀ ’ਚ ਵੀਸੀ ਦੀ ਨਿਯੁਕਤੀ ਬਾਰੇ ਬਿਆਨ ਤੋਂ ਸਿੱਖਿਆ ਸ਼ਾਸਤਰੀ ‘ਖਿਝੇ’
Advertisement

ਨਵੀਂ ਦਿੱਲੀ, 6 ਮਈ
ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਸਾਬਕਾ ਵਾਈਸ ਚਾਂਸਲਰ ਸਮੇਤ 181 ਸਿੱਖਿਆ ਸ਼ਾਸਤਰੀਆਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਯੂਨੀਵਰਸਿਟੀ ਮੁਖੀ ਦੇ ਅਹੁਦੇ ਲਈ ਨਿਯੁਕਤੀ ਪ੍ਰਕਿਰਿਆ ਬਾਰੇ 'ਝੂਠ ਫੈਲਾਉਣ' ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖਿਆ ਸ਼ਾਸਤਰੀਆਂ ਨੇ ਖੁੱਲ੍ਹੇ ਪੱਤਰ ਵਿੱਚ ਕਿਹਾ ਕਿ ਕਾਂਗਰਸੀ ਆਗੂ ਨੇ ਦੋਸ਼ ਲਾਇਆ ਹੈ ਕਿ ਉਪ ਕੁਲਪਤੀ ਦੀ ਨਿਯੁਕਤੀ ਯੋਗਤਾ ਦੀ ਬਜਾਏ ਕਿਸੇ ਸੰਗਠਨ ਨਾਲ ਸਬੰਧਤ ਹੋਣ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਉਨ੍ਹਾਂ ਨੇ ਚਿੱਠੀ 'ਚ ਰਾਹੁਲ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਾਈਸ-ਚਾਂਸਲਰ ਦੀ ਚੋਣ ਦੀ ਪ੍ਰਕਿਰਿਆ ਸਖ਼ਤ ਅਤੇ ਪਾਰਦਰਸ਼ੀ ਹੈ ਅਤੇ ਯੋਗਤਾ, ਅਕਾਦਮਿਕ ਉੱਤਮਤਾ ਅਤੇ ਇਮਾਨਦਾਰੀ ਦੇ ਮੁੱਲਾਂ ਨੂੰ ਦਰਸਾਉਂਦੀ ਹੈ।

Advertisement

Advertisement
Author Image

Advertisement
Advertisement
×