For the best experience, open
https://m.punjabitribuneonline.com
on your mobile browser.
Advertisement

ਮਾਣਕੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਟੂਰ

07:39 AM Sep 17, 2024 IST
ਮਾਣਕੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਟੂਰ
ਟੂਰ ਦੌਰਾਨ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ। -ਫੋਟੋ: ਬੱਤਰਾ
Advertisement

ਸਮਰਾਲਾ

Advertisement

ਪ੍ਰਿੰਸੀਪਲ ਨਰਿੰਦਰਪਾਲ ਵਰਮਾ ਅਤੇ ਲਖਬੀਰ ਸਿੰਘ (ਟੂਰ ਇੰਚਾਰਜ) ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ ਦੇ ਵਿਦਿਆਰਥੀਆ ਦਾ ਦੋ ਰੋਜ਼ਾ ਵਿੱਦਿਅਕ ਟੂਰ ਦਿੱਲੀ ਲਿਜਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਜਾਣ ਮੌਕੇ ਸ੍ਰੀ ਫ਼ਤਹਿਗੜ੍ਹ ਸਾਹਿਬ, ਦੂਸਰੇ ਦਿਨ ਗੁਰਦੁਆਰਾ ਬਾਲਾ ਸਾਹਿਬ ਦਿੱਲੀ, ਰਾਸ਼ਟਰੀ ਭਵਨ, ਮਿਊਜ਼ੀਅਮ ਹਾਲ, ਸੰਸਦ ਭਵਨ, ਲਾਲ ਕਿਲ੍ਹਾ, ਇੰਡੀਆ ਗੇਟ, ਗੁਰਦੁਆਰਾ ਰਕਾਬ ਗੰਜ ਸਾਹਿਬ, ਬੰਗਲਾ ਸਾਹਿਬ, ਸੀਸਗੰਜ ਸਾਹਿਬ ਅਤੇ ਵਾਪਸੀ ’ਤੇ ਗੁਰਦੁਆਰਾ ਮਜਨੂੰ ਕਾ ਟਿੱਲਾ ਦਿਖਾਇਆ ਗਿਆ। ਇਸ ਟੂਰ ਤੋਂ ਵਿਦਿਆਰਥੀਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਕਾਫ਼ੀ ਵਡਮੁੱਲੀ ਜਾਣਕਾਰੀ ਮਿਲੀ। ਇਸ ਟੂਰ ਵਿੱਚ ਹਰਵਿੰਦਰ ਸਿੰਘ, ਟੀਟੂ, ਪਵਨਪ੍ਰੀਤ ਸਿੰਘ ਪੰਧੇਰ, ਮਲਕੀਤ ਕੌਰ ਤੇ ਗੁਰਮੇਸ਼ ਕੌਰ ਹਾਜ਼ਰ ਸਨ। - ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement