ਸਰਕਾਰੀ ਸਕੂਲ ਹੰਡੇਸਰਾ ਵਿੱਚ ਵਿੱਦਿਅਕ ਮੇਲਾ
07:32 AM Dec 14, 2024 IST
ਲਾਲੜੂ:
Advertisement
ਇਥੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤਹਿਤ, ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਈਓ ਸੈਕੰਡਰੀ ਮੁਹਾਲੀ ਡਾ. ਗਿੰਨੀ ਦੁੱਗਲ ਦੀ ਅਗਵਾਈ ਹੇਠ ਪਿੰਡ ਹੰਡੇਸਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਵਿੱਦਿਅਕ ਮੇਲਾ ਕਰਵਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਅਨੂ ਬਾਹੀਆ ਨੇ ਦੱਸਿਆ ਕਿ ਦੋ ਦਿਨਾਂ ਵਿੱਚ ਗਣਿਤ, ਵਿਗਿਆਨ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ਿਆਂ ਦਾ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਬੱਚਿਆਂ ਵੱਲੋਂ ਆਪੋ-ਆਪਣੀ ਰੁਚੀ ਅਨੁਸਾਰ ਵਿਸ਼ਾ ਅਧਿਆਪਕਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਮਾਡਲ, ਚਾਰਟ ਅਤੇ ਐਕਟੀਵਿਟੀਆਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। -ਪੱਤਰ ਪ੍ਰੇਰਕ
Advertisement
Advertisement