ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਿਤਕਾਰਾ ਯੂਨੀਵਰਸਿਟੀ ’ਚ ਸੀਬੀਐੱਸਈ ਦੇ ਸਹਿਯੋਗ ਨਾਲ ਵਿੱਦਿਅਕ ਸਮਾਰੋਹ

10:50 AM Aug 24, 2024 IST
ਸਮਾਗਮ ਦਾ ਆਗਾਜ਼ ਕਰਦੇ ਹੋਏ ਡਾ. ਮਧੂ ਚਿਤਕਾਰਾ ਤੇ ਹੋਰ। -ਫੋਟੋ: ਚਿੱਲਾ

ਪੱਤਰ ਪ੍ਰੇਰਕ
ਬਨੂੜ, 23 ਅਗਸਤ
ਚਿਤਕਾਰਾ ਯੂਨੀਵਰਸਿਟੀ ਵੱਲੋਂ ਸੀਬੀਐੱਸਈ ਦੇ ਸਹਿਯੋਗ ਨਾਲ ਇੱਥੇ ਦੋ ਦਿਨਾ ਵਿੱਦਿਅਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਸੀਬੀਐੱਸਈ ਨਾਲ ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਭਾਗ ਲਿਆ। ਸੀਬੀਐੱਸਈ ਦੇ ਸੈਂਟਰ ਆਫ਼ ਐਕਸੀਲੈਂਸ ਚੰਡੀਗੜ੍ਹ ਦੇ ਅੰਡਰ ਸੈਕਟਰੀ ਰਾਜੀਵ ਸ਼ਰਮਾ ਨੇ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਹਿਲੇ ਦਿਨ ਨਵੀਨਤਮ ਵਿੱਦਿਆ, ਅਭਿਆਸਾਂ ਦੀ ਪੜਚੋਲ, ਅਕਾਦਮਿਕ ਉੱਤਮਤਾ, ਨਵੀਂ ਸਿੱਖਿਆ ਨੀਤੀ, ਹੁਨਰ ਵਿਕਾਸ ਪ੍ਰੋਗਰਾਮ, ਨੈਟਵਰਕਿੰਗ ਆਦਿ ਉੱਤੇ ਵਿਸਥਾਰ ਨਾਲ ਚਰਚਾ ਹੋਈ। ਦੂਜੇ ਦਿਨ ਵਿਹਾਰਕ ਖੋਜ, ਸਿੱਖਿਆ ਵਿੱਚ ਸੁਧਾਰ ਆਦਿ ਬਾਰੇ ਚਰਚਾ ਕੀਤੀ ਗਈ। ਚਿਤਕਾਰਾ ਦੀ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੇ ਕਿਹਾ ਕਿ ਪ੍ਰਿੰਸੀਪਲਾਂ ਅਤੇ ਵਿੱਦਿਅਕ ਮਾਹਿਰਾਂ ਨੂੰ ਚਿਤਕਾਰਾ ਵਿੱਚ ਚਲਾਈਆਂ ਜਾ ਰਹੀਆਂ ਵਿੱਦਿਅਕ ਯੋਜਨਾਵਾਂ ਨੂੰ ਨੇੜੇ ਤੋਂ ਜਾਣਨ ਦਾ ਮੌਕਾ ਮਿਲਿਆ ਹੈ। ਇਸ ਮੌਕੇ ਚਿਤਕਾਰਾ ਦੇ ਉਪ ਕੁਲਪਤੀ ਡਾ. ਸੰਧੀਰ ਸ਼ਰਮਾ, ਸਹਾਇਕ ਡੀਨ (ਅਕਾਦਮਿਕ) ਡਾ. ਪਾਰੁਲ ਸੂਦ, ਚਿਤਕਾਰ ਬਿਜ਼ਨਸ ਸਕੂਲ ਦੀ ਡੀਨ ਡਾ. ਰਸ਼ਮੀ ਅਗਰਵਾਲ, ਡਾ. ਕੋਮਲ ਚਾਵਲਾ ਆਦਿ ਨੇ ਵੀ ਸੰਬੋਧਨ ਕੀਤਾ।

Advertisement

Advertisement