ਸਿੱਖਿਆ ਮੰਤਰੀ ਵੱਲੋਂ ਨੀਟ ਤੇ ਜੇਈਈ ਦੇ ਇਮਤਹਾਨ ਨਾ ਲੈਣ ਦੀ ਅਪੀਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੋ ਸਿੱਖਿਆ ਮਹਿਕਮੇ ਦੇ ਮੰਤਰੀ ਵੀ ਹਨ, ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ‘ਜੀ-ਨੀਟ’ ਦੇ ਇਮਤਿਹਾਨ ਲੈਣ ਬਾਰੇ ਮੁੜ ਵਿਚਾਰ ਕਰਨ। ਸ੍ਰੀ ਸਿਸੋਦੀਆ ਨੇ ਕਿਹਾ ਕਿ ਕੇਂਦਰ ਸਰਕਾਰ ‘ਜੀਈਈ-ਨੀਟ’ ਦੇ ਇਮਤਿਹਾਨ ਦੇ ਨਾਂ ‘ਤੇ ਲੱਖਾਂ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖੇਡ ਰਹੀ ਹੈ। ਉਨ੍ਹਾਂ ਕੇਂਦਰ ਨੂੰ ਬੇਨਤੀ ਕੀਤੀ ਕਿ ਪੂਰੇ ਦੇਸ਼ ਵਿੱਚ ਇਹ ਦੋਵੇਂ ਇਮਤਿਹਾਨ ਤੁਰੰਤ ਰੱਦ ਕੀਤੇ ਜਾਣ ਤੇ ਇਸ ਸਾਲ ਦਾਖ਼ਲੇ ਦਾ ਬਦਲਵੀਂ ਵਿਵਸਥਾ ਕੀਤੀ ਜਾਵੇ।
ਸ੍ਰੀ ਸਿਸੋਦੀਆ ਮੁਤਾਬਕ ਇਸ ਵਿਲੱਖਣ ਸੰਕਟ ਦੇ ਸਮੇਂ ਵਿੱਚ ਵਿੱਲਖਣ ਕਦਮ ਨਾਲ ਹੀ ਹੱਲ ਨਿਕਲੇਗਾ। ਅੱਜ 21ਵੀਂ ਸਦੀ ਵਿੱਚ ਭਾਰਤ ਵਿੱਚ ਇਕ ਦਾਖ਼ਲਾ ਇਮਤਿਹਾਨ ਦਾ ਵਿਕਲਪ ਨਹੀਂ ਸੋਚ ਸਕਦੇ ਇਹ ਸੰਭਵ ਨਹੀਂ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿਰਫ਼ ਸਰਕਾਰ ਦੀ ਨੀਅਤ ਵਿਦਿਆਰਥੀਆਂ ਦੇ ਹਿਤ ਵਿੱਚ ਸੋਚਣ ਦੀ ਹੋਣੀ ਚਾਹੀਦੀ ਹੈ, ‘ਜੀਈਈ-ਨੀਟ’ ਦੀ ਜਗ੍ਹਾ ਸੁਰੱਖਿਅਤ ਤਰੀਕੇ ਤਾਂ ਹਜ਼ਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦਾਖ਼ਲੇ ਲਈ ਇਕੋ ਇਕ ਵਿਕਲਪ ਹੈ ਬਹੁਤ ਹੀ ਰੂੜ੍ਹੀਵਾਦੀ ਤੇ ਅਵਿਹਾਰਕ ਸੋਚ ਹੈ ਜਦੋਂ ਕਿ ਦੁਨੀਆ ਭਰ ਦੇ ਵਿਦਿਅਕ ਅਦਾਰੇ ਦਾਖ਼ਲਿਆਂ ਦੇ ਨਵੇਂ ਤਰੀਕੇ ਲੱਭ ਰਹੇ ਹਨ।
ਜ਼ਿਕਰਯੋਗ ਹੈ ਕਿ ਜੇਈਈ ਮੁੱਖ ਇਮਤਿਹਾਨ 1 ਸਤੰਬਰ ਤੋਂ 6 ਸਤੰਬਰ 2020 ਦਰਮਿਆਨ ਲਏ ਜਾਣੇ ਹਨ ਅਤੇ 649223 ਵਿਦਿਆਰਥੀਆਂ ਨੇ ਆਪਣੇ ਦਾਖ਼ਲਾ ਕਾਰਡ ਡਾਊਨਲੋਡ ਕਰ ਲਏ ਹਨ ਜਦੋਂ ਕਿ ਕੁੱਲ 858273 ਕੁੱਲ ਉਮੀਦਵਾਰ ਹਨ। 22019 ਵਿੱਚ 2546 ਕੇਂਦਰ ਨੀਟ ਇਮਤਿਹਾਨ ਲਈ ਬਣਾਏ ਗਏ ਸਨ, ਜੋ ਇਸ ਸਾਲ ਵਧਾ ਕੇ 3843 ਕੀਤੇ ਗਏ, ਜੋ ਕਰੀਬ 50 ਫ਼ੀਸਦ ਜ਼ਿਆਦਾ ਹਨ। ਕਰੋਨਾ ਸੰਕਟ ਕਾਰਨ ਸਿੱਖਿਆ ਖੇਤਰ ਵੀ ਪ੍ਰਭਾਵਿਤ ਹੋਇਆ ਹੈ।